ਮੋਗਾ/ਨਿਹਾਲ ਸਿੰਘ ਵਾਲਾ (ਇਕਬਾਲ ਖਹਿਰਾ/ਲਵਲੀ ਕੁਮਾਰ)
ਦੋ ਅਣਪਛਾਤੇ ਬਾਈਕ ਸਵਾਰਾਂ ਨੇ ਵੀਰਵਾਰ ਬਿਲਾਸਪੁਰ ਦੀ ਸਰਪੰਚੀ ਦੀ ਚੋਣ ਲੜ ਰਹੇ ‘ਆਪ’ ਆਗੂ ਗੁਰਮੀਤ ਸਿੰਘ ਉਰਫ ਗੀਤਾ ਤੇ ਉਸ ਦੇ ਸਾਥੀ ਅਮਨਦੀਪ ਸਿੰਘ ਅਮਨਾ ’ਤੇ ਗੋਲੀਆਂ ਚਲਾ ਕੇ ਦੋਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਹ ਉਸ ਵੇਲੇ ਪਿੰਡ ਦੇ ਬੱਸ ਅੱਡੇ ’ਤੇ ਖੜ੍ਹੇ ਸਨ। ਮੋਗਾ ਦੇ ਨਿੱਜੀ ਹਸਪਤਾਲ ਵਿੱਚ ਅਮਨਾ ਨੂੰ ਡੈੱਡ ਐਲਾਨ ਦਿੱਤਾ ਗਿਆ, ਜਦਕਿ ਗੀਤਾ ਨੂੰ ਡੀ ਐੱਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਅਮਨਾ ਦੇ ਪਰਵਾਰ ਨੇ ਕਿਹਾ ਹੈ ਕਿ ਕਾਤਲਾਂ ਦੇ ਫੜੇ ਜਾਣ ਤੱਕ ਉਹ ਉਸ ਦਾ ਸਸਕਾਰ ਨਹੀਂ ਕਰਨਗੇ। ਦੱਸਿਆ ਜਾਂਦਾ ਹੈ ਕਿ ਚੋਣਾਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਕਰਾਰ ਚੱਲ ਰਹੀ ਸੀ।




