ਸੰਸਦ ਉਡਾਉਣ ਦੀ ਧਮਕੀ ਦੇਣ ਵਾਲੇ ਸਾਬਕਾ ਵਿਧਾਇਕ ਨੂੰ ਸਜ਼ਾ

0
71

ਨਵੀਂ ਦਿੱਲੀ : ਇੱਥੇ ਵਿਸ਼ੇਸ਼ ਜੱਜ ਵਿਕਾਸ ਢੱਲ ਨੇ ਸ਼ੁੱਕਰਵਾਰ ਮੱਧ ਪ੍ਰਦੇਸ਼ ਦੇ ਲਾਂਜੀ ਤੋਂ ਸਾਬਕਾ ਵਿਧਾਇਕ ਕਿਸ਼ੋਰ ਸਮਰਾਈਤ ਨੂੰ ਆਪਣੀਆਂ ‘ਅਧੂਰੀਆਂ ਮੰਗਾਂ’ ਕਾਰਨ ਸਤੰਬਰ 2022 ਵਿੱਚ ਸੰਸਦ ਨੂੰ ਉਡਾਉਣ ਦੀ ਧਮਕੀ ਦੇਣ ਦੇ ਦੋਸ਼ ਵਿੱਚ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। 16 ਸਤੰਬਰ, 2022 ਨੂੰ ਸੰਸਦ ਭਵਨ ਵਿਖੇ ਸਪੀਡ ਪੋਸਟ ਰਾਹੀਂ ਭਾਰਤੀ ਝੰਡੇ ਤੋਂ ਇਲਾਵਾ ਸ਼ੱਕੀ ਵਿਸਫੋਟਕ ਪਦਾਰਥ ਵਾਲਾ ਪਾਰਸਲ ਪ੍ਰਾਪਤ ਹੋਇਆ ਸੀ। ਹਾਲਾਂਕਿ, ਜੱਜ ਨੇ ਸਮਰਾਈਤ ਨੂੰ ਵਿਸਫੋਟਕ ਐਕਟ ਦੇ ਤਹਿਤ ਦੋਸ਼ਾਂ ਤੋਂ ਬਰੀ ਕਰ ਦਿੱਤਾ ਕਿਉਕਿ ਪਾਰਸਲ ਵਿੱਚੋਂ ਮਿਲਿਆ ਪਦਾਰਥ ਐਕਟ ਦੇ ਤਹਿਤ ਵਿਸਫੋਟਕ ਨਹੀਂ ਬਣਦਾ।