ਲਖਨਊ : ਪੁਲਸ ਨੇ ਸ਼ੁੱਕਰਵਾਰ ਨੂੰ ਆਮਦਨ ਕਰ ਵਿਭਾਗ ਦੇ ਜਾਇੰਟ ਕਮਿਸ਼ਨਰ ਯੋਗੇਂਦਰ ਮਿਸ਼ਰਾ ਵਿਰੁੱਧ ਦਫਤਰ ਵਿੱਚ ਬਹਿਸ ਦੌਰਾਨ ਡਿਪਟੀ ਕਮਿਸ਼ਨਰ ਗੌਰਵ ਗਰਗ ’ਤੇ ਹਮਲਾ ਕਰ ਕੇ ਜ਼ਖਮੀ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਇਹ ਘਟਨਾ ਵੀਰਵਾਰ ਦੁਪਹਿਰ 3 ਵਜੇ ਦੇ ਕਰੀਬ ਹਜ਼ਰਤਗੰਜ ਖੇਤਰ ਵਿੱਚ ਸਥਿਤ ਆਮਦਨ ਕਰ ਦਫਤਰ ਵਿੱਚ ਵਾਪਰੀ। ਹਾਲਾਂਕਿ ਮਿਸ਼ਰਾ ਅਜੇ ਫੜਿਆ ਨਹੀਂ ਗਿਆ ਪਰ ਉਸਨੇ ਐਕਸ ’ਤੇ ਕਈ ਪੋਸਟਾਂ ਪਾ ਕੇ ਦੋਸ਼ ਲਗਾਇਆ ਕਿ ਗਰਗ ਨੇ ਹੀ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਉਸ ਨਾਲ ਬਦਸਲੂਕੀ ਕੀਤੀ ਅਤੇ ਹਮਲਾ ਕੀਤਾ। ਉਸਨੇ ਇਹ ਵੀ ਕਿਹਾ, ‘‘ਮੈਂ ਬਦਲਾ ਨਹੀਂ ਲਿਆ ਅਤੇ ਪੂਰੀ ਘਟਨਾ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ ਹੈ ਅਤੇ ਕਈ ਸੀਨੀਅਰ ਅਧਿਕਾਰੀਆਂ ਨੇ ਇਸ ਨੂੰ ਦੇਖਿਆ ਹੈ।’’
ਈ ਡੀ ਦਾ ਅਫਸਰ ਗਿ੍ਰਫਤਾਰ
ਨਵੀਂ ਦਿੱਲੀ : ਸੀ ਬੀ ਆਈ ਨੇ ਓਡੀਸ਼ਾ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਡਿਪਟੀ ਡਾਇਰੈਕਟਰ ਚਿੰਤਨ ਰਘੂਵੰਸ਼ੀ ਨੂੰ ਕਥਿਤ ਰਿਸ਼ਵਤਖੋਰੀ ਮਾਮਲੇ ਦੇ ਸੰਬੰਧ ਵਿੱਚ ਗਿ੍ਰਫਤਾਰ ਕੀਤਾ ਹੈ। ਉਹ ਕਥਿਤ ਤੌਰ ’ਤੇ ਭੁਬਨੇਸ਼ਵਰ ਦੇ ਇੱਕ ਮਾਈਨਿੰਗ ਕਾਰੋਬਾਰੀ ਤੋਂ 20 ਲੱਖ ਰੁਪਏ ਦੀ ਰਿਸ਼ਵਤ ਲੈਣ ਜਾ ਰਿਹਾ ਹੈ।




