ਚੰਡੀਗੜ੍ਹ : ਮਾਨਸਾ ਦੇ ਐੱਸ ਐੱਸ ਪੀ ਗੌਰਵ ਤੂਰਾ ਨੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਜਾਂਚ ਕਰ ਰਹੇ ਅੰਗਰੇਜ਼ ਸਿੰਘ ਨੂੰ ਅਚਾਨਕ ਬਦਲ ਕੇ ਗੁਰਲਾਲ ਸਿੰਘ ਨੂੰ ਜਾਂਚ ਅਫਸਰ ਲਾ ਦਿੱਤਾ ਹੈ। ਅੰਗਰੇਜ਼ ਸਿੰਘ ਥਾਣਾ ਸਿਟੀ-1 ਮਾਨਸਾ ਦੇ ਐੱਸ ਐੱਚ ਓ ਸਨ। ਮੂਸੇਵਾਲੇ ਦਾ ਕਤਲ ਇਸੇ ਥਾਣਾ ਅਧੀਨ ਪੈਂਦੇ ਪਿੰਡ ਜਵਾਹਰਕੇ ’ਚ ਹੋਇਆ ਸੀ। ਅੰਗਰੇਜ਼ ਸਿੰਘ ਨੂੰ ਹੁਣ ਥਾਣਾ ਬੁਢਲਾਡਾ ਲਾਇਆ ਗਿਆ ਹੈ। ਮੂਸੇਵਾਲਾ ਕਤਲ ਕਾਂਡ ਦੀ ਜਾਂਚ ਐੱਸ ਆਈ ਟੀ ਕਰ ਰਹੀ ਹੈ, ਜਿਸ ਦੀ ਅਗਵਾਈ ਡੀ ਆਈ ਜੀ ਜਸਕਰਨ ਸਿੰਘ ਕਰ ਰਹੇ ਹਨ। ਇਸ ਵਿਚ ਥਾਣਾ ਸਿਟੀ-1 ਮਾਨਸਾ ਦੇ ਐੱਸ ਐੱਚ ਓ ਨੂੰ ਵੀ ਸ਼ਾਮਲ ਕੀਤਾ ਗਿਆ ਹੈ।