ਟੈਕਸਾਸ ’ਚ ਸਿਟੀ ਕੌਂਸਲ ਚੋਣਾਂ ’ਚ ਦੋ ਭਾਰਤੀ-ਅਮਰੀਕੀ ਜੇਤੂ

0
105

ਹੌਸਟਨ : ਅਮਰੀਕਾ ਵਿੱਚ ਟੈਕਸਾਸ ਵਿੱਚ ਸਿਟੀ ਕੌਂਸਲ ਚੋਣਾਂ ’ਚ ਦੋ ਭਾਰਤੀ-ਅਮਰੀਕੀ ਉਮੀਦਵਾਰਾਂ ਨੇ ਆਪੋ-ਆਪਣੇ ਸ਼ਹਿਰਾਂ ਵਿੱਚ ਜਿੱਤ ਹਾਸਲ ਕੀਤੀ ਹੈ। ਸੰਜੈ ਸਿੰਘਲ ਅਤੇ ਸੁੱਖ ਕੌਰ ਨੇ ਕ੍ਰਮਵਾਰ ਸ਼ੂਗਰ ਲੈਂਡ ਅਤੇ ਸੈਨ ਐਂਟੋਨੀਓ ਵਿੱਚ ਸਿਟੀ ਕੌਂਸਲ ਚੋਣਾਂ ਜਿੱਤੀਆਂ। ਚੋਣਾਂ ਦੇ ਮੁੱਢਲੇ ਪੜਾਅ ਲਈ ਵੋਟਾਂ 3 ਜੂਨ ਨੂੰ ਪਈਆਂ ਸਨ, ਜਿਸ ਮਗਰੋਂ ਆਖਰੀ ਦੋ ਉਮੀਦਵਾਰਾਂ ਵਿਚਕਾਰ ਚੋਣ ਮੁਕਾਬਲੇ ਲਈ ਵੋਟਿੰਗ ਸ਼ਨਿੱਚਰਵਾਰ ਨੂੰ ਹੋਈ।
ਸਿੰਘਲ (ਆਈ ਆਈ ਟੀ ਦਿੱਲੀ ਦੇ ਸਾਬਕਾ ਵਿਦਿਆਰਥੀ) ਨੇ ਆਪਣੇ ਨਜ਼ਦੀਕੀ ਵਿਰੋਧੀ ਭਾਰਤੀ-ਅਮਰੀਕੀ ਨਾਸਿਰ ਹੁਸੈਨ ਨੂੰ ਹਰਾ ਕੇ ਚੋਣ ਜਿੱਤੀ। ਸਿੰਘਲ ਨੂੰ 2,346 ਵੋਟਾਂ ਮਿਲੀਆਂ ਜਦੋਂ ਕਿ ਹੁਸੈਨ ਨੂੰ 777 ਵੋਟਾਂ ਮਿਲੀਆਂ।
ਸਿੱਖਿਆ ਸੁਧਾਰਕ ਸੁੱਖ ਕੌਰ ਨੇ ਆਪਣੀ ਕੌਂਸਲ ਸੀਟ ਬਰਕਰਾਰ ਰੱਖੀ। ਉਨ੍ਹਾ ਪੈਟੀ ਗਿਬਨਸ ਨੂੰ 65 ਪ੍ਰਤੀਸ਼ਤ ਵੋਟਾਂ ਨਾਲ ਹਰਾਇਆ। ਸੁੱਖ ਕੌਰ ਸੈਨ ਐਂਟੋਨੀਓ ਸਿਟੀ ਕੌਂਸਲ ਲਈ ਚੁਣੀ ਗਈ ਪਹਿਲੀ ਸਿੱਖ ਔਰਤ ਹੈ।