ਹਰਨੇਕ ਸਿੰਘ ਨੇਕ ਵੱਲੋਂ 25 ਹਜ਼ਾਰ ਦਾ ਯੋਗਦਾਨ

0
17

ਬਾਘਾ ਪੁਰਾਣਾ : ਗੌਰਮਿੰਟ ਟੀਚਰਜ਼ ਯੂਨੀਅਨ ਦੇ ਝੰਡੇ ਹੇਠ ਕੋਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਾਉਣ ਲਈ ਵਿੱਢੇ ਘੋਲ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ, ਘੋਲ ਦੌਰਾਨ ਜੇਲ੍ਹ ਯਾਤਰਾ ਕਰਨ ਵਾਲੇ ਅਤੇ ਜੇਲ੍ਹ ਤੋਂ ਹੀ ਟਰੇਡ ਯੂਨੀਅਨ ਆਗੂ ਬਣ ਕੇ ਨਿਕਲੇ ਹਰਨੇਕ ਸਿੰਘ ਨੇਕ ਰਾਜੇਆਣਾ ਇਲਾਕਾ ਬਾਘਾ ਪੁਰਾਣਾ ’ਚ ਹੀ ਨਹੀਂ, ਬਲਕਿ ਪੰਜਾਬ ਵਿੱਚ ਵੀ ਉੱਘੇ ਟਰੇਡ ਯੂਨੀਅਨ ਆਗੂ ਵਜੋਂ ਜਾਣੇ ਜਾਂਦੇ ਹਨ। ਜੇਲ੍ਹ ਵਿੱਚੋਂ ਨਿਕਲਣ ਉਪਰੰਤ ਉਨ੍ਹਾ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ, ਟਰੇਡ ਯੂਨੀਅਨ ਕੌਂਸਲ ਬਾਘਾ ਪੁਰਾਣਾ ਦੇ ਪ੍ਰਮੁੱਖ ਆਗੂ ਅਤੇ ਪੈਨਸ਼ਨਰ ਯੂਨੀਅਨ ਪੰਜਾਬ ਦੇ ਮੁੱਖ ਆਗੂ ਵਜੋਂ ਜ਼ਿੰਮੇਵਾਰੀ ਸਫਲਤਾ-ਪੂਰਵਕ ਨਿਭਾਈ ਹੈ। ਜਦੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਅਤੇ ਕੰਟਰੋਲ ਕਮਿਸ਼ਨ ਮੈਂਬਰ ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਸਿੰਘ ਨੇ ਪਾਰਟੀ ਦੀ 25ਵੀਂ ਕਾਂਗਰਸ ਦੀ ਮਹਾਨਤਾ, ਮਹੱਤਤਾ ਅਤੇ ਵੱਡੇ ਖਰਚਿਆਂ ਲਈ ਪੈਸਿਆਂ ਦੀ ਲੋੜ ਦੀ ਬਾਤ ਪਾਈ ਤਾਂ ਕਾਮਰੇਡ ਜੀ ਨੇ 25 ਹਜ਼ਾਰ ਰੁਪਏ ਭੇਟ ਕਰਦਿਆਂ ਕਿਹਾ, ‘‘ਮੈਂ ਹਰ ਤਰ੍ਹਾਂ ਨਾਲ ਸੰਤੁਸ਼ਟ ਵਿਅਕਤੀ ਹਾਂ ਅਤੇ ਆਰਥਿਕ ਤੌਰ ’ਤੇ ਵੀ ਕੋਈ ਸਮੱਸਿਆ ਨਹੀਂ ਹੈ। ਪਾਰਟੀ ਲਈ ਜਦੋਂ ਵੀ ਆਵੋ, ਮੈਂ ਜਿੰਨੇ ਜੋਗਾ ਹਾਂ, ਖਿੜੇ ਮੱਥੇ ਹਾਜ਼ਰ ਹਾਂ।’’ ਕਾਮਰੇਡ ਹਰਨੇਕ ਸਿੰਘ ਨੇਕ ਵੱਲੋਂ ਖਿੜੇ ਮੱਥੇ ਪਾਏ ਸਹਿਯੋਗ ਅਤੇ ਅੱਗੇ ਲਈ ਉਤਸ਼ਾਹ ਭਰਪੂਰ ਅਤੇ ਹੋਰਨਾਂ ਲਈ ਪ੍ਰੇਰਨਾ-ਸਰੋਤ ਹੁੰਗਾਰੇ ਲਈ ਵੀ ਪਾਰਟੀ ਆਗੂਆਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਪਾਰਟੀ ਆਗੂਆਂ ਨੇ ਦੱਸਿਆ ਕਿ ਪਾਰਟੀ ਕਾਂਗਰਸ ਲਈ ਜ਼ਿਲ੍ਹੇ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 21 ਸਤੰਬਰ ਨੂੰ ਹੋ ਰਹੀ ਰੈਲੀ ਵਿੱਚ ਵੀ ਦਸ ਬੱਸਾਂ ਦੇ ਕਾਫਲੇ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਕਾਂਗਰਸ ਦੇ ਪ੍ਰਚਾਰ ਅਤੇ ਮਜ਼ਦੂਰਾਂ ਕਿਸਾਨਾਂ, ਨੌਜਵਾਨਾਂ ਅਤੇ ਸਮਾਜ ਦੇ ਵੱਖ-ਵੱਖ ਮੁੱਦਿਆਂ ਨੂੰ ਉਭਾਰਨ ਲਈ ਜ਼ਿਲ੍ਹੇ ਅੰਦਰ ਬਾਲ ਪੇਂਟਿੰਗ ਵੀ ਕੀਤੀ ਜਾ ਰਹੀ ਹੈ।