ਬਨਾਸ ਨਦੀ ’ਚ ਡੁੱਬਣ ਕਾਰਨ 8 ਨੌਜਵਾਨਾਂ ਦੀ ਮੌਤ

0
166

ਟੌਂਕ (ਰਾਜਸਥਾਨ) : ਇੱਥੇ ਬਨਾਸ ਨਦੀ ’ਚ ਨਹਾਉਣ ਗਏ 11 ਨੌਜਵਾਨਾਂ ’ਚੋਂ 8 ਦੀ ਮੌਤ ਹੋ ਗਈ। ਹਾਦਸੇ ਦੀ ਪੁਸ਼ਟੀ ਹਸਪਤਾਲ ਪ੍ਰਸ਼ਾਸਨ ਨੇ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸਾਰੇ ਨੌਜਵਾਨ ਪਿਕਨਿਕ ਮਨਾਉਣ ਲਈ ਇੱਥੇ ਪਹੁੰਚੇ ਸਨ ਅਤੇ ਇਸ ਦੌਰਾਨ ਇਹ ਹਾਦਸਾ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ’ਚ ਦਹਿਸ਼ਤ ਫੈਲ ਗਈ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਸਾਰੇ ਨੌਜਵਾਨ ਇੱਕ ਸਾਥ ਨਦੀ ’ਚ ਉਤਰੇ ਸਨ। ਨਹਾਉਂਦੇ ਸਮੇਂ ਗਹਿਰਾਈ ਦਾ ਅੰਦਾਜ਼ਾ ਨਹੀਂ ਲਾ ਪਾਏ ਅਤੇ ਸਾਰੇ ਇੱਕ-ਇੱਕ ਕਰ ਕੇ ਡੁੱਬ ਗਏ। ਨਦੀ ਤੋਂ ਬਾਹਰ ਕੱਢੇ ਗਏ ਨੌਜਵਾਨਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਅੱਠ ਨੂੰ ਮਿ੍ਰਤਕ ਐਲਾਨ ਦਿੱਤਾ। ਸਿਵਲ ਡਿਵੈਂਸ ਅਤੇ ਆਪਦਾ ਪ੍ਰਬੰਧਨ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚੀਆਂ। ਲਾਸ਼ਾਂ ਦਾ ਪੋਸਟਮਾਰਟਮ ਕਰਕੇ ਪਰਵਾਰ ਵਾਲਿਆਂ ਨੂੰ ਸੌਂਪੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਜੈਪੁਰ ਤੋਂ 11 ਨੌਜਵਾਨ ਮੰਗਲਵਾਰ ਨੂੰ ਟੌਂਕ ਬਨਾਸ ਨਦੀ ’ਚ ਪਿਕਨਿਕ ਮਨਾਉਣ ਗਏ ਸਨ। ਇਨ੍ਹਾਂ ’ਚੋਂ ਤਿੰਨ ਕਿਨਾਰੇ ’ਤੇ ਖਾਣਾ ਬਣਾਉਣ ਲੱਗ ਗਏ। ਉਥੇ ਹੀ 8 ਨੌਜਵਾਨ ਬਨਾਸ ਨਦੀ ’ਚ ਨਹਾਉਣ ਉਤਰ ਗਏ। ਇਸ ਦੌਰਾਨ ਡੂੰਘਾਈ ਦਾ ਅੰਦਾਜ਼ਾ ਨਾ ਲਾਉਣ ਕਾਰਨ ਉਹ ਡੁੱਬ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਿ੍ਰਤਕਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਾਲੇ ਹੈ।