‘ਰਾਜ ਤੇ ਇਨਕਲਾਬ’, ਫਾਂਸੀ ਦੇ ਤਖ਼ਤੇ ਤੋਂ’ ਤੇ ‘ਸਾਂਝਾ ਫਰੰਟ’ ਨੂੰ ਮੁੜ ਪੜ੍ਹਿਆ ਜਾਵੇ

0
15

ਜਲੰਧਰ (ਗਿਆਨ ਸੈਦਪੁਰੀ)-ਇੱਥੇ ਮੰਗਲਵਾਰ ਹੋਈ ਸਾਂਝੀ ਕਨਵੈਨਸ਼ਨ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਖੱਬੀਆਂ ਧਿਰਾਂ ਨੂੰ ਗੰਭੀਰਤਾ ਅਤੇ ਸੰਜੀਦਗੀ ਨਾਲ ਹਾਕਮਾਂ ਨਾਲ ਨਜਿੱਠਣਾ ਹੋਵੇਗਾ। ਪਿਛਲੇ ਸਮਿਆਂ ਤੋਂ ਹਾਕਮ ਕਿਸ ਤਰ੍ਹਾਂ ਲੋਕਾਂ ਨਾਲ ਅਣ-ਮਨੁੱਖੀ ਵਿਹਾਰ ਕਰਦੇ ਆਏ ਤੇ ਲੋਕ ਰਲ ਕੇ ਕਿਵੇਂ ਦੁਸ਼ਮਣਾ ਦੇ ਮੂੰਹ ਮੋੜਦੇ ਰਹੇ, ਇਸ ਗੱਲ ਨੂੰ ਸਮਝਣ ਲਈ ਕੁਝ ਖਾਸ ਕਿਤਾਬਾਂ ਦਾ ਅਧਿਐਨ ਵੀ ਜ਼ਰੂਰੀ ਹੈ। ਇਨ੍ਹਾਂ ਕਿਤਾਬਾਂ ਵਿੱਚ ਲੈਨਿਨ ਦੀ ‘ਰਾਜ ਤੇ ਇਨਕਲਾਬ’, ਯੂਲੀਅਸ ਫਿਊਚਕ ਦੀ ‘ਫਾਂਸੀ ਦੇ ਦਖ਼ਤੇ ਤੋਂ’ ਅਤੇ ਜੀ ਦਮਿਤਰੋਵ ਦੀ ‘ਸਾਂਝਾ ਫਰੰਟ’ ਬੜੀਆਂ ਹੀ ਖੂਬਸੂਰਤ ਤੇ ਰਾਹ ਦਿਖਾਉਣ ਵਾਲੀਆਂ ਕਿਤਾਬਾਂ ਹਨ। ਇਨ੍ਹਾਂ ਨੂੰ ਮੁੜ ਪੜ੍ਹਨਾ ਲਾਜ਼ਮੀ ਹੈ।