ਮੋਗਾ : ਭਾਰਤੀ ਕਮਿਊਨਿਸਟ ਪਾਰਟੀ ਦੀ ਸਤੰਬਰ ਵਿੱਚ ਚੰਡੀਗੜ੍ਹ ਵਿਖੇ ਹੋਣ ਵਾਲੀ 25ਵੀਂ ਕਾਂਗਰਸ ਲਈ ਇੰਜੀਨੀਅਰ ਸਵਰਨ ਸਿੰਘ ਖੋਸਾ ਵੱਲੋਂ 25000 ਰੁਪਏ ਦਾ ਯੋਗਦਾਨ ਪਾਇਆ ਗਿਆ।ਉਨ੍ਹਾਂ ਇਹ ਰਕਮ ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਅਤੇ ਡਾਕਟਰ ਇੰਦਰਵੀਰ ਗਿੱਲ ਰਾਹੀਂ ਭੇਜੀ।ਸਾਥੀ ਸਵਰਨ ਸਿੰਘ ਖੋਸਾ ਵਿਦਿਆਰਥੀ ਜੀਵਨ ਤੋਂ ਹੀ ਕਮਿਊਨਿਸਟ ਵਿਚਾਰਧਾਰਾ ਨਾਲ ਜੁੜ ਗਏ ਸਨ ਅਤੇ ਉਹ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਦੇ ਆਗੂ ਰਹੇ ਹਨ।ਇਸ ਤੋਂ ਬਾਅਦ ਉਹ ਬਿਜਲੀ ਬੋਰਡ ਵਿੱਚ ਨੌਕਰੀ ਕਰਦਿਆਂ ਨਿਗਰਾਨ ਇੰਜਨੀਅਰ (ਐਸ ਈ) ਦੇ ਅਹੁਦੇ ਤੱਕ ਪਹੁੰਚੇ।ਨੌਕਰੀ ਦੌਰਾਨ ਉਹ ਇੱਕ ਬਹੁਤ ਹੀ ਇਮਾਨਦਾਰ ਅਫਸਰ ਵਜੋਂ ਜਾਣੇ ਜਾਂਦੇ ਸਨ। ਇਸ ਲਈ ਉਨ੍ਹਾਂ ਨੂੰ ਸਾਲ 2014 ਵਿੱਚ ਫਰੀਦਕੋਟ ਵਿਖੇ ਹੋਣ ਵਾਲੇ ਸਲਾਨਾ ਬਾਬਾ ਫਰੀਦ ਮੇਲੇ ’ਤੇਬਾਬਾ ਫਰੀਦ ਐਵਾਰਡ ਫਾਰ ਆਨਿਸਟੀਨਾਲ ਵੀ ਸਨਮਾਨਤ ਕੀਤਾ ਗਿਆ।ਰਿਟਾਇਰਮੈਂਟ ਤੋਂ ਬਾਅਦ ਵੀ ਉਨ੍ਹਾਂ ਆਪਣੇ ਕੰਮ ਕਰਨ ਦਾ ਖੇਤਰ ਕਮਿਊਨਿਸਟ ਪਾਰਟੀ ਨੂੰ ਚੁਣਿਆ।ਇਸ ਵਕਤ ਉਹ ਜਿੱਥੇ ਕਮਿਊਨਿਸਟ ਪਾਰਟੀ ਦੇ ਆਗੂ ਵਜੋਂ ਕੰਮ ਕਰ ਰਹੇ ਹਨ, ਉਥੇ ਹੀ ਐਪਸੋ ਦੇ ਜ਼ਿਲ੍ਹਾ ਸਕੱਤਰ ਦੀਆਂ ਜਿੰਮੇਵਾਰੀਆਂ ਵੀ ਨਿਭਾਅ ਰਹੇ ਹਨ।





