ਬਾਘਣੀ ਤੇ 4 ਬੱਚਿਆਂ ਦੀ ਮੌਤ

0
85

ਬੇਂਗਲੁਰੂ : ਹੁਗਿਅਮ ਜੰਗਲ ਰੇਂਜ ਦੇ ਅਧੀਨ ਮਾਲੇ ਮਹਦੇਸ਼ਵਰ ਪਹਾੜੀਆਂ ਵਿੱਚ ਇੱਕ ਮਾਦਾ ਬਾਘ ਅਤੇ ਚਾਰ ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਇਲਾਕੇ ਵਿੱਚ ਇੱਕ ਗਾਂ ਦੀ ਸੜੀ ਲਾਸ਼ ਮਿਲਣ ਨਾਲ ਇਹ ਸ਼ੱਕ ਹੋਰ ਪੱਕਾ ਹੋਇਆ ਹੈ ਕਿ ਮੌਤਾਂ ਜ਼ਹਿਰ ਕਾਰਨ ਹੋਈਆਂ ਹੋ ਸਕਦੀਆਂ ਹਨ।
ਆਸਾਰਾਮ ਨੂੰ ਹੋਰ ਰਾਹਤ
ਅਹਿਮਦਾਬਾਦ : ਗੁਜਰਾਤ ਹਾਈ ਕੋਰਟ ਨੇ ਸ਼ੁੱਕਰਵਾਰ ਖੁਦਸਾਖਤਾ ਸੰਤ ਆਸਾਰਾਮ (86) ਨੂੰ 2013 ਦੇ ਆਪਣੇ ਆਸ਼ਰਮ ’ਚ ਨਾਬਾਲਗਾ ਨਾਲ ਜਬਰ-ਜ਼ਨਾਹ ਦੇ ਕੇਸ ਵਿੱਚ ਮਿਲੀ ਅੰਤਿ੍ਰਮ ਜ਼ਮਾਨਤ 7 ਜੁਲਾਈ ਤੱਕ ਵਧਾ ਦਿੱਤੀ। ਇਸ ਕੇਸ ਵਿੱਚ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਤੋਂ ਪਹਿਲਾਂ ਮੈਡੀਕਲ ਆਧਾਰ ’ਤੇ 28 ਮਾਰਚ ਨੂੰ ਤਿੰਨ ਮਹੀਨਿਆਂ ਲਈ ਅੰਤਰਿਮ ਜ਼ਮਾਨਤ ਦਿੱਤੀ ਗਈ ਸੀ।
ਚਨਾਬ ਚੜ੍ਹਿਆ
ਰਾਮਬਨ : ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ ਚਨਾਬ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਨਾਲ ਬਗਲੀਹਾਰ ਹਾਈਡਰੋਇਲੈਕਟਿ੍ਰਕ ਪਾਵਰ ਪ੍ਰੋਜੈਕਟ ਵਿੱਚ ਹੜ੍ਹ ਆ ਗਿਆ ਹੈ। ਕਿਸ਼ਤਵਾੜ-ਰਾਮਬਨ ਰੇਂਜ ਦੇ ਡੀ ਆਈ ਜੀ ਸ਼੍ਰੀਧਰ ਪਾਟਿਲ ਨੇ ਲੋਕਾਂ ਨੂੰ ਦਰਿਆਵਾਂ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ।