ਧਮਾਕੇ ’ਚ 12 ਮਰੇ

0
76

ਸੰਗਾਰੇਡੀ (ਤਿਲੰਗਾਨਾ)-ਮੇਢਕ ਜ਼ਿਲ੍ਹੇ ਦੇ ਇੱਕ ਫਾਰਮਾ ਪਲਾਂਟ ਵਿੱਚ ਹੋਏ ਸ਼ੱਕੀ ਧਮਾਕੇ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖਮੀ ਹੋ ਗਏ। ਪਸ਼ਾਮਿੱਲਰਾਮ ਉਦਯੋਗਿਕ ਅਸਟੇਟ ਵਿਖੇ ਸਿਗਾਚੀ ਫਾਰਮਾ ਕੰਪਨੀ ਵਿੱਚ ਹਾਦਸੇ ਵਾਲੀ ਥਾਂ ’ਤੇ ਕਈ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਅਤੇ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕੰਪਨੀ ਦੀ ਵੈੱਬਸਾਈਟ ਅਨੁਸਾਰ, ਸਿਗਾਚੀ ਇੰਡਸਟਰੀਜ਼ ਲਿਮਟਿਡ ਇੱਕ ਫਾਰਮਾਸਿਊਟੀਕਲ ਉਦਯੋਗ ਹੈ, ਜੋ ਐਕਟਿਵ ਫਾਰਮਾਸਿਊਟੀਕਲ ਇੰਗ੍ਰੇਡੀਐਂਟਸ, ਇੰਟਰਮੀਡੀਏਟਸ, ਐਕਸੀਪੀਐਂਟਸ, ਵਿਟਾਮਿਨ-ਮਿਨਰਲ ਮਿਸ਼ਰਣਾਂ ਅਤੇ ਅਪਰੇਸ਼ਨ ਅਤੇ ਮੈਨੇਜਮੈਂਟ ਸੇਵਾਵਾਂ ਵਿੱਚ ਮੋਹਰੀ ਤਰੱਕੀ ਲਈ ਸਮਰਪਤ ਹੈ।
ਸ਼ਰਧਾਲੂ ਭਲਕੇ ਗੁਫਾ ਲਈ ਰਵਾਨਾ ਹੋਣਗੇ
ਅਨੰਤਨਾਗ : ਤਿੰਨ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਾਮਬਨ ਅਤੇ ਪਹਿਲਗਾਮ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਵੱਡੀ ਗਿਣਤੀ ’ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸੁਰੱਖਿਆ ਅਧਿਕਾਰੀਆਂ ਨੇ ਅਮਰਨਾਥ ਯਾਤਰਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਨੰਤਨਾਗ, ਬਨਿਹਾਲ, ਰਾਮਬਨ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲਿਆ। ਯਾਤਰਾ ਬਾਲਟਾਲ ਅਤੇ ਪਹਿਲਗਾਮ ਮਾਰਗਾਂ ਤੋਂ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ਰਧਾਲੂਆਂ ਲਈ ਲੋੜੀਂਦੇ ਪ੍ਰਬੰਧਾਂ ਬਾਰੇ ਗੱਲ ਕੀਤੀ। ਉਨ੍ਹਾ ਕਿਹਾ ਕਿ ਇਸ ਯਾਤਰਾ ਨੂੰ 2 ਜੁਲਾਈ ਨੂੰ ਜੰਮੂ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ।