ਉਦੈਪੁਰ : ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਵਿਚ ਸਰਕਾਰੀ ਸਕੂਲ ਦੇ ਰਸੋਈਏ ਨੂੰ ਦੋ ਦਲਿਤ ਵਿਦਿਆਰਥਣਾਂ ਨਾਲ ਵਿਤਕਰਾ ਕਰਨ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਗਿਆ ਹੈ। ਬਾਰੌੜੀ ਇਲਾਕੇ ਦੇ ਸਰਕਾਰੀ ਅੱਪਰ ਪ੍ਰਾਇਮਰੀ ਸਕੂਲ ’ਚ ਸ਼ੁੱਕਰਵਾਰ ਨੂੰ ਦਲਿਤ ਵਿਦਿਆਰਥਣਾਂ ਨੇ ਲਾਲਾ ਰਾਮ ਗੁੱਜਰ ਵੱਲੋਂ ਤਿਆਰ ਕੀਤਾ ਮਿਡ-ਡੇ-ਮੀਲ ਪਰੋਸਿਆ ਸੀ। ਪੁਲਸ ਨੇ ਦੱਸਿਆ ਕਿ ਲਾਲਾਰਾਮ ਨੇ ਇਸ ’ਤੇ ਇਤਰਾਜ਼ ਕੀਤਾ ਅਤੇ ਖਾਣਾ ਖਾ ਰਹੀਆਂ ਵਿਦਿਆਰਥਣਾਂ ਨੂੰ ਇਸ ਨੂੰ ਸੁੱਟਣ ਲਈ ਕਿਹਾ, ਕਿਉਂਕਿ ਇਹ ਦਲਿਤ ਵਿਦਿਆਰਥਣਾਂ ਵੱਲੋਂ ਪਰੋਸਿਆ ਗਿਆ ਸੀ। ਉਸ ਦੇ ਕਹਿਣ ’ਤੇ ਵਿਦਿਆਰਥਣਾਂ ਨੇ ਖਾਣਾ ਸੁੱਟ ਦਿੱਤਾ।