ਗਲਤ ਫੈਸਲਾ : ਸਿਮਰਨਜੀਤ ਮਾਨ

0
91

ਅੰਮਿ੍ਰਤਸਰ : ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣਾ ਗਲਤ ਹੈ। ਪੰਜ ਪਿਆਰੇ ਕਿਸੇ ਨੂੰ ਵੀ ਤਨਖਾਹੀਆ ਕਰਾਰ ਨਹੀਂ ਦੇ ਸਕਦੇ। ਉਨ੍ਹਾ ਕਿਹਾ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਤਨਖਾਹੀਆ ਐਲਾਨਣ ਵਾਲਿਆਂ ਨੂੰ ਤਲਬ ਕਰ ਸਕਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਕੋਲ ਹੀ ਸਿਰਫ ਤਲਬ ਕਰਨ ਦਾ ਅਧਿਕਾਰ ਹੈ। ਸ੍ਰੀ ਪਟਨਾ ਸਾਹਿਬ ਵਿਖੇ ਪੰਜਾਂ ਪਿਆਰਿਆਂ ਨੇ ਸੁਖਬੀਰ ਸਿੰਘ ਬਾਦਲ ਖਿਲਾਫ ਕੀਤੀ ਕਾਰਵਾਈ ਮਾਅਨੇ ਨਹੀਂ ਰੱਖਦੀ, ਕਿਉਂਕਿ ਕਾਰਵਾਈ ਕਰਨ ਦਾ ਅਧਿਕਾਰ ਉਨ੍ਹਾਂ ਕੋਲ ਨਹੀਂ ਹੈ।