ਵੈਕਸੀਨ ਨਾਲ ਮੌਤ ਦੇ ਦੋਸ਼ ’ਚ ਕੰਪਨੀ ਤੇ ਸਰਕਾਰ ਨੂੰ ਨੋਟਿਸ

0
287

ਮੁੰਬਈ : ਬੰਬੇ ਹਾਈ ਕੋਰਟ ਨੇ ਔਰੰਗਾਬਾਦ ਦੇ ਵਿਅਕਤੀ ਵੱਲੋਂ ਦਾਇਰ ਕੇਸ ਵਿਚ ਸੀਰਮ ਇੰਸਟੀਚਿਊਟ ਆਫ ਇੰਡੀਆ ਪੁਣੇ, ਮਾਈਕਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਅਤੇ ਕੇਂਦਰ ਨੂੰ ਨੋਟਿਸ ਜਾਰੀ ਕੀਤੇ ਹਨ। ਦੋਸ਼ ਹੈ ਕਿ ਵਿਅਕਤੀ ਦੀ ਡਾਕਟਰ ਧੀ ਦੀ ਮੌਤ ਕੋਵਿਸ਼ੀਲਡ ਵੈਕਸੀਨ ਦੇ ਮਾੜੇ ਪ੍ਰਭਾਵਾਂ ਕਾਰਨ ਹੋਈ। ਉਸ ਨੇ ਮੁਆਵਜ਼ੇ ਵਜੋਂ 1,000 ਕਰੋੜ ਰੁਪਏ ਦੀ ਮੰਗ ਕੀਤੀ ਹੈ। ਪਟੀਸ਼ਨਕਰਤਾ ਦਲੀਪ ਲੁਨਾਵਤ ਨੇ ਕਿਹਾ ਹੈ ਕਿ ਉਸ ਦੀ 33 ਸਾਲਾ ਧੀ ਸਨੇਹਲ ਲੁਨਾਵਤ ਨਾਸਿਕ ਐੱਸ ਐੱਮ ਬੀ ਟੀ ਡੈਂਟਲ ਕਾਲਜ ਅਤੇ ਹਸਪਤਾਲ ਵਿਚ ਸੀਨੀਅਰ ਲੈਕਚਰਾਰ ਸੀ ਤੇ ਉਥੇ ਉਸ ਨੂੰ ਵੈਕਸੀਨ ਲੈਣ ਲਈ ਮਜਬੂਰ ਕੀਤਾ ਗਿਆ ਸੀ। ਧੀ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਸ ਦੇ ਸਰੀਰ ਨੂੰ ਕੋਈ ਖਤਰਾ ਨਹੀਂ ਹੋਵੇਗਾ। ਧੀ 1 ਮਾਰਚ 2021 ਨੂੰ ਵੈਕਸੀਨ ਦੇ ਮਾੜੇ ਪ੍ਰਭਾਵ ਕਾਰਨ ਮੌਤ ਦੇ ਮੂੰਹ ’ਚ ਜਾ ਪਈ।

LEAVE A REPLY

Please enter your comment!
Please enter your name here