ਅਮਰੀਕੀ ਬਾਰਡਰ ’ਤੇ 8 ਲਾਸ਼ਾਂ ਬਰਾਮਦ

0
321

ਈਗਲ ਪਾਸ : ਅਮਰੀਕਾ ਦੇ ਟੈਕਸਾਸ ਸੂਬੇ ਦੇ ਈਗਲ ਪਾਸ ’ਤੇ ਅੱਤ-ਖਤਰਨਾਕ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿਚ ਮਾਰੇ ਜਾਣ ਵਾਲੇ ਘੱਟੋ-ਘੱਟ 8 ਸ਼ਰਨਾਰਥੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਲਾਸ਼ਾਂ ਵੀਰਵਾਰ ਨੂੰ ਯੂ ਐੱਸ ਕਸਟਮਜ਼ ਐਂਡ ਬਾਰਡਰ ਡਿਫੈਂਸ ਅਤੇ ਮੈਕਸੀਕਨ ਅਧਿਕਾਰੀਆਂ ਨੂੰ ਰੀਓ ਗ੍ਰਾਂਡੇ ਵਿਚ ਮਿਲੀਆਂ। ਭਾਰੀ ਮੀਂਹ ਤੋਂ ਬਾਅਦ ਲੋਕਾਂ ਦੇ ਵੱਡੇ ਗਰੁੱਪ ਨੇ ਇਲਾਕੇ ਵਿੱਚੋਂ ਲੰਘਦੀ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਯੂ ਐੱਸ ਅਧਿਕਾਰੀਆਂ ਨੂੰ ਛੇ ਲਾਸ਼ਾਂ ਮਿਲੀਆਂ, ਜਦੋਂ ਕਿ ਮੈਕਸੀਕਨ ਟੀਮਾਂ ਨੇ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ। ਅਮਰੀਕੀ ਅਧਿਕਾਰੀਆਂ ਨੇ ਨਦੀ ਵਿੱਚੋਂ 37 ਹੋਰ ਲੋਕਾਂ ਨੂੰ ਕੱਢਿਆ ਅਤੇ 16 ਸ਼ਰਨਾਰਥੀਆਂ ਨੂੰ ਹਿਰਾਸਤ ’ਚ ਲਿਆ, ਜਦੋਂ ਕਿ ਮੈਕਸੀਕਨ ਅਧਿਕਾਰੀਆਂ ਨੇ 39 ਸ਼ਰਨਾਰਥੀਆਂ ਨੂੰ ਹਿਰਾਸਤ ਵਿਚ ਲਿਆ। ਇਹ ਨਹੀਂ ਦੱਸਿਆ ਗਿਆ ਕਿ ਸ਼ਰਨਾਰਥੀ ਕਿਸ ਦੇਸ਼ ਦੇ ਸਨ।

LEAVE A REPLY

Please enter your comment!
Please enter your name here