ਪਟਨਾ ’ਚ ਵੱਡੇ ਕਾਰੋਬਾਰੀ ਦੀ ਹੱਤਿਆ

0
11

ਪਟਨਾ : ਬਿਹਾਰ ਦੇ ਪ੍ਰਮੁੱਖ ਕਾਰੋਬਾਰੀ ਤੇ ਭਾਜਪਾ ਆਗੂ ਗੋਪਾਲ ਖੇਮਕਾ ਦੀ ਸ਼ੁੱਕਰਵਾਰ ਰਾਤ ਪੌਣੇ 12 ਵਜੇ ਪਟਨਾ ਵਿੱਚ ਉਨ੍ਹਾ ਦੀ ਰਿਹਾਇਸ਼ ਦੇ ਬਾਹਰ ਇੱਕ ਮੋਟਰਸਾਈਕਲ ਸਵਾਰ ਹਮਲਾਵਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਦੋਂ ਖੇਮਕਾ ਗਾਂਧੀ ਮੈਦਾਨ ਇਲਾਕੇ ਵਿੱਚ ਘਰ ਦੇ ਗੇਟ ਨੇੜੇ ਆਪਣੀ ਕਾਰ ਤੋਂ ਉਤਰਨ ਵਾਲੇ ਸਨ। ਖੇਮਕਾ ਦੇ ਕੁਝ ਰਿਸ਼ਤੇਦਾਰਾਂ ਅਤੇ ਪਰਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲਸ ਕਰਮਚਾਰੀ ਘਟਨਾ ਤੋਂ ਲਗਭਗ ਦੋ ਘੰਟੇ ਬਾਅਦ ਮੌਕੇ ’ਤੇ ਪਹੁੰਚੇ। ਹਾਲਾਂਕਿ ਬਿਹਾਰ ਦੇ ਡੀ ਜੀ ਪੀ ਵਿਨੈ ਕੁਮਾਰ ਨੇ ਇਸ ਦੋਸ਼ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਪੁਰਾਣੀ ਦੁਸ਼ਮਣੀ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਉਨ੍ਹਾ ਕਿਹਾ ਕਿ ਖੇਮਕਾ ਦਾ ਪੁੱਤਰ ਵੀ 2018 ਵਿੱਚ ਹਾਜੀਪੁਰ ਵਿੱਚ ਮਾਰਿਆ ਗਿਆ ਸੀ, ਜਿਸ ਦੇ ਮੱਦੇਨਜ਼ਰ ਖੇਮਕਾ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ, ਪਰ ਅਪ੍ਰੈਲ 2024 ਵਿੱਚ ਵਾਪਸ ਲੈ ਲਈ ਗਈ ਸੀ। ਬਾਅਦ ਵਿੱਚ ਕਦੇ ਵੀ ਸੁਰੱਖਿਆ ਦੀ ਬੇਨਤੀ ਨਹੀਂ ਕੀਤੀ ਗਈ।