ਪਡੇਰੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ‘ਏਕ ਭਾਰਤ, ਸ੍ਰੇਸ਼ਟ ਭਾਰਤ ਯੋਜਨਾ’ ਤਹਿਤ ਪੰਜਾਬ ਤੋਂ ਚੱਲਿਆ ਵਫਦ ਸ਼ਨੀਵਾਰ ਪਡੇਰੂ ਪਹੁੰਚਿਆ। ਇਸ ਤੋਂ ਪਹਿਲਾ ਵਫਦ ਵਿਸ਼ਾਖਾਪਟਨਮ ਦੇ ਨੇਵੀ ਡੌਕਯਾਰਡ ਪਹੁੰਚਿਆ ਸੀ, ਜਿੱਥੇ ਨੇਵੀ ਆਪਣੇ ਪਾਣੀ ਵਾਲੇ ਜਹਾਜ਼ਾਂ ਦਾ ਰੱਖ-ਰਖਾਵ ਕਰਦਾ ਹੈ। ਇਸ ਤੋਂ ਪਹਿਲਾਂ ਜ਼ਿਆਦਾਤਰ ਸ਼ਿਪ ਭਾਰਤ ਬਾਹਰਲੇ ਦੇਸ਼ਾਂ ਤੋਂ ਖਰੀਦਦਾ ਸੀ, ਪਰ ਹੁਣ ਇੱਥੇ ਆਪਣੇ ਖੁਦ ਦੇ ਸ਼ਿਪ ਤਿਆਰ ਕਰਨ ਲਈ ਨੇਵੀ ਅਧੀਨ ਯਾਰਡ ਬਣਾਇਆ ਹੈ। ਇਸ ਸਮੇਂ ਸ਼ਿਪਯਾਰਡ ’ਚ ਆਈ ਐੱਨ ਐੱਸ ਮੈਸੂਰ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਇਸ ਨਾਲ ਭਾਰਤੀ ਨੇਵੀ ਨੂੰ ਹੋਰ ਤਾਕਤ ਮਿਲੇਗੀ। ਇੱਥੇ ਗਾਇਡਡ ਮਿਜ਼ਾਇਲਾਂ ਨਾਲ ਮੈਸੂਰ ਨੂੰ ਅਪਗਰੇਡ ਕੀਤਾ ਜਾ ਰਿਹਾ ਹੈ। 29 ਮਾਰਚ ਨੂੰ ਸ਼ਿਪਯਾਰਡ ਨੇ ਆਪਣੀ ਗੋਲਡਨ ਜੁਬਲੀ ਮਨਾਈ।
ਇੱਥੇ ਡੌਕਯਾਰਡ ਦੇ ਐਡਮਿਰਲ ਸੁਪਰਡੈਂਟ ਸੰਜੇ ਸਾਧੂ ਨੇ ਕਿਹਾ ਕਿ 90 ਫੀਸਦੀ ਤਕਨੀਕ ਸਵਦੇਸ਼ੀ ਵਰਤ ਰਹੇ ਹਾਂ। ਉਨਾਂ ਨੇ ਕਿਹਾ ਕਿ 2030 ਤੱਕ ਨੇਵੀ ਪੂਰੀ ਤਰ੍ਹਾਂ ਆਤਮ-ਨਿਰਭਰ ਹੋ ਜਾਵੇਗੀ। ਅੱਜ ਵਿਸ਼ਾਖਾਪਟਨਮ ਤੋਂ ਕਈ ਕਿਲੋਮੀਟਰ ਦੂਰ ਪਡੇਰੂ ਮੰਡਲ ਜਾਤੀ ਰਹਿੰਦੀ ਹੈ। ਇਸ ’ਚ 90 ਫੀਸਦੀ ਆਬਾਦੀ ਆਦਿਵਾਸੀ ਜਨਜਾਤੀ ਹੈ। ਇਹ ਆਦਿਵਾਸੀ ਖੇਤਰ ਵਿਸ਼ਾਖਾਪਟਨਮ ਵਰਗੇ ਵੱਡੇ ਸ਼ਹਿਰ ਦੀ ਬਹੁਤ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ। ਜਿਸ ਤਰ੍ਹਾਂ ਖੇਤੀ ਨਾਲ ਸੰਬੰਧਤ ਕੌਫੀ ਇੱਥੇ ਸਭ ਤੋਂ ਵੱਧ ਉਗਾਈ ਜਾਂਦੀ ਹੈ ਤੇ ਦੇਸ਼ ਦੇ ਬਾਕੀ ਹਿੱਸਿਆਂ ’ਚ ਭੇਜੀ ਜਾਂਦੀ ਹੈ। ਇਹ ਦੇਸ਼ ਦੇ 24 ਸਭ ਤੋਂ ਵੱਡੇ ਕੌਫੀ ਉਤਪਾਦਕ ਸੂਬਿਆਂ ’ਚ ਸ਼ਾਮਲ ਹੈ। ਆਂਧਰਾ ਪ੍ਰਦੇਸ਼ ਸੂਬੇ ’ਚ 31 ਫੀਸਦੀ ਕੌਫੀ ਇੱਥੋਂ ਹੀ ਭੇਜੀ ਜਾਂਦੀ ਹੈ। ਇਥੇ ਅਰਾਕੂ ’ਚ ਬਣੇ ਕੌਫੀ ਮਿਊਜ਼ਿਮ ’ਚ ਇਸ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਕੌਫੀ ਦੀਆਂ ਕਿਸਮਾਂ, ਇਸ ਨੂੰ ਬਣਾਉਣ ਦਾ ਸਾਰਾ ਕੰਮ ਆਦਿਵਾਸੀ ਕਬੀਲਿਆਂ ਕੋਲ ਹੀ ਹੈ। ਕੌਫੀ ਤੋਂ ਇਲਾਵਾ ਚੌਲ, ਮੱਕੀ, ਸਟਾਬੇਰੀ, ਪਾਇਨਐਪਲ ਤੇ ਹੋਰ ਬਹੁਤ ਸਾਰੀਆਂ ਫਸਲਾਂ ਦੀ ਖੇਤੀ ਹੁੰਦੀ ਹੈ। ਇੰਟੀਗ੍ਰੇਟਰ ਟਰਾਈਬਲ ਡਿਵੈੱਲਪਮੈਂਟ ਦੇ ਅਧਿਕਾਰੀ ਗੋਪਾਲ �ਿਸ਼ਨਨ ਨੇ ਕਿਹਾ ਕਿ ਆਦਿਵਾਸੀ ਅੱਜ ਵੀ ਜੈਵਿਕ ਤਰੀਕਿਆਂ ਨਾਲ ਖੇਤੀ ਕਰਦੇ ਹਨ। ਇਸ ਲਈ ਸ਼ਹਿਰੀ ਖੇਤਰਾਂ ’ਚ ਇਸ ਦੀ ਮੰਗ ਜ਼ਿਆਦਾ ਹੈ।
ਭਗਤਾ, ਵਾਲਮਿਕੀ ਅਤੇ ਕੰਡੋਡਰਾ ਇਥੋਂ ਦੀਆਂ ਪ੍ਰਮੁੱਖ ਆਦਿਵਾਸੀ ਜਾਤੀਆਂ ਹਨ। ਇਥੋਂ ਦੇ ਲੋਕ ਜ਼ਿਆਦਾਤਰ ਪੱਤਿਆਂ ਦੀਆਂ ਬਣੀਆਂ ਪਲੇਟਾਂ ਦੀ ਵਰਤੋਂ ਕਰਦੇ ਹਨ। ਗੋਪਾਲ �ਿਸ਼ਨਨ ਨੇ ਕਿਹਾ ਕਿ ਇੱਥੇ ਕਰਾਇਮ ਰੇਸ਼ੋ ਨਾਂਹ ਦੇ ਬਰਾਬਰ ਹੀ ਹੈ।
ਆਦਿਵਾਸੀ ਮਿਊਜ਼ਿਮ ’ਚ ਆਦਿਵਾਸੀਆਂ ਬਾਰੇ ਹਰ ਗੱਲ ਬਹੁਤ ਚੰਗੀ ਤਰ੍ਹਾਂ ਸਮਝਾਈ ਗਈ ਹੈ। ਉਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਉਨ੍ਹਾਂ ਦੇ ਘਰਾਂ ਦੀ ਬਨਾਵਟ ਨੂੰ ਬਹੁਤ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ। ਮਿਊਜ਼ਿਮ ’ਚ ਬਹੁਤ ਸਾਰੀਆਂ ਦੁਕਾਨਾਂ ਉਨ੍ਹਾਂ ਆਦਿਵਾਸੀਆਂ ਨੂੰ ਦਿੱਤੀਆਂ ਗਈਆਂ ਹਨ ਜੋ ਆਪਣਾ ਸਾਮਾਨ ਇੱਥੇ ਲਿਆ ਕੇ ਵੇਚਦੇ ਹਨ।





