ਜੈਪੁਰ : ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਰਤਨਗੜ੍ਹ ਖੇਤਰ ਦੇ ਭਾਨੂਦਾ ਪਿੰਡ ਵਿੱਚ ਬੁੱਧਵਾਰ ਦੁਪਹਿਰੇ 12.40 ਵਜੇ ਜੈਗੁਆਰ ਟ੍ਰੇਨਰ ਜਹਾਜ਼ ਖੇਤ ’ਚ ਡਿੱਗ ਕੇ ਤਬਾਹ ਹੋ ਗਿਆ। ਮੁਢਲੀਆਂ ਰਿਪੋਰਟਾਂ ਅਨੁਸਾਰ ਜਹਾਜ਼ ਬਹੁਤ ਤੇਜ਼ੀ ਨਾਲ ਹੇਠਾਂ ਆਇਆ ਅਤੇ ਧਰਤੀ ਨਾਲ ਟਕਰਾਉਂਦਿਆਂ ਹੀ ਉਸ ਵਿੱਚ ਧਮਾਕਾ ਹੋ ਗਿਆ। ਦੋਵੇਂ ਪਾਇਲਟਾਂ ਦੀ ਮੌਤ ਹੋ ਗਈ।




