ਮੋਦੀ ਪਾਕਿਸਤਾਨ ਜਾ ਸਕਦੇ ਹਨ, ਅਸੀਂ ਨਹੀਂ : ਮਾਨ

0
91

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰਿਆਂ ’ਤੇ ਸ਼ੁੱਕਰਵਾਰ ਵੀ ਤਵਾ ਲਾਇਆ। 2015 ਦੇ ਪਾਕਿਸਤਾਨ ਦੌਰੇ ਦਾ ਖਾਸ ਜ਼ਿਕਰ ਕੀਤਾ। ਮਾਨ ਨੇ ਅਸੈਂਬਲੀ ਦੇ ਵਿਸ਼ੇਸ਼ ਅਜਲਾਸ ਦੌਰਾਨ ਕਿਹਾਇੰਜ ਜਾਪਦਾ ਹੈ ਕਿ ਪ੍ਰਧਾਨ ਮੰਤਰੀ ਜਦੋਂ ਜਹਾਜ਼ ਵਿੱਚ ਬੈਠੇ ਹੁੰਦੇ ਹਨ ਤਾਂ ਹੇਠਾਂ ਦੇਖ ਕੇ ਪੁੱਛਦੇ ਹਨ ਕਿ ਇਹ ਕਿਹੜਾ ਦੇਸ਼ ਹੈ? ਜਦੋਂ ਦੱਸਿਆ ਜਾਂਦਾ ਹੈ ਕਿ ਫਲਾਂ ਦੇਸ਼ ਹੈ, ਉਹ ਕਹਿੰਦੇ ਹਨ ਕਿ ਕੋਈ ਗੱਲ ਨਹੀਂ, ਜਿੱਥੇ ਆਪਾਂ ਜਾ ਰਹੇ ਹਾਂ, ਉੱਥੇ ਘੰਟਾ ਲੇਟ ਪਹੁੰਚ ਜਾਵਾਂਗੇ, ਇੱਥੇ ਜਹਾਜ਼ ਉਤਾਰ ਲਓ। ਉਹ ਜਿੱਥੇ ਮਰਜ਼ੀ ਉਤਰਨ ਦਾ ਫੈਸਲਾ ਕਰ ਲੈਂਦੇ ਹਨ। ਪਾਕਿਸਤਾਨ ਵਿੱਚ ਵੀ ਇੰਜ ਹੀ ਉਤਰੇ ਸਨ।
ਮਾਨ ਨੇ ਪ੍ਰਧਾਨ ਮੰਤਰੀ ਦੇ 2015 ’ਚ ਵੇਲੇ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮਿਲਣ ਲਈ ਅਚਾਨਕ ਪਾਕਿਸਤਾਨ ਉਤਰਨ ਦਾ ਖਾਸ ਕਰਕੇ ਜ਼ਿਕਰ ਕੀਤਾ। ਉਨ੍ਹਾ ਕਿਹਾਪ੍ਰਧਾਨ ਮੰਤਰੀ ਨੇ ਪਾਕਿਸਤਾਨ ਦਾ ਦੌਰਾ ਕਰਨ ਦਾ ਇੰਜ ਫੈਸਲਾ ਕੀਤਾ ਸੀ। ਉੱਥੇ ਬਰਿਆਨੀ ਖਾ ਕੇ ਆਏ। ਅਸੀਂ ਪਾਕਿਸਤਾਨ ਨਹੀਂ ਜਾ ਸਕਦੇ, ਪਰ ਉਹ ਜਾ ਸਕਦੇ ਹਨ! 2015 ਵਿੱਚ ਮੋਦੀ ਨੇ ਰੂਸ ਤੋਂ ਪਰਤਦਿਆਂ ਅਚਾਨਕ ਪਾਕਿਸਤਾਨ ਰੁਕਣ ਦਾ ਫੈਸਲਾ ਕੀਤਾ ਸੀ। ਮਾਨ ਨੇ ਪ੍ਰਧਾਨ ਮੰਤਰੀ ਦੇ ਦੌਰਿਆਂ ਦਾ ਇਸ ਹਫਤੇ ਦੇ ਸ਼ੁਰੂ ਵਿੱਚ ਵੀ ਜ਼ਿਕਰ ਕੀਤਾ ਸੀ। ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਮਾਨ ਦਾ ਨਾਂਅ ਲਏ ਬਿਨਾਂ ਕਿਹਾ ਸੀ ਕਿ ਉਨ੍ਹਾ ਦੀਆਂ ਟਿੱਪਣੀਆਂ ਗੈਰਜ਼ਿੰਮੇਵਾਰਾਨਾ ਤੇ ਅਫਸੋਸਨਾਕ ਹਨ। ਵਿਧਾਨ ਸਭਾ ਦੇ ਬਾਹਰ ਮਾਨ ਤੋਂ ਜਦੋਂ ਪੱਤਰਕਾਰਾਂ ਨੇ ਵਿਦੇਸ਼ ਮੰਤਰਾਲੇ ਦੇ ਬਿਆਨ ਬਾਰੇ ਜਵਾਬ ਮੰਗਿਆ ਤਾਂ ਉਨ੍ਹਾ ਕਿਹਾਕੀ ਮੈਨੂੰ ਵਿਦੇਸ਼ ਨੀਤੀ ਬਾਰੇ ਸਵਾਲ ਕਰਨ ਦਾ ਹੱਕ ਨਹੀਂ? ਉਹ ਦੌਰਿਆਂ ਦੌਰਾਨ ਕੀ ਕਰਦੇ ਹਨ। ਉਹ ਜਿੱਥੇ ਜਾਂਦੇ ਹਨ, ਉੱਥੇ ਅਡਾਨੀ ਦਾ ਬਿਜ਼ਨਸ ਕਿਉ ਸ਼ੁਰੂ ਹੋ ਜਾਂਦਾ ਹੈ। ਮੈਂ ਭਵਿੱਖ ਵਿੱਚ ਵੀ ਕਰਦਾ ਰਹਾਂਗਾ। ਦੇਸ਼ ਵਿੱਚ 140 ਕਰੋੜ ਲੋਕ ਹਨ, ਪ੍ਰਧਾਨ ਮੰਤਰੀ ਨੂੰ ਉਨ੍ਹਾਂ ਨਾਲ ਗੱਲ ਕਰਕੇ ਉਨ੍ਹਾਂ ਦੇ ਦੁਖੜੇ ਦੂਰ ਕਰਨੇ ਚਾਹੀਦੇ ਹਨ। ਉਨ੍ਹਾ ਕਿਹਾ ਸੀ ਕਿ ਉਹ ਯੂਕਰੇਨ ਜੰਗ ਰੁਕਵਾ ਦੇਣਗੇ, ਪਰ ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀਆਂ ਦਾ ਮੁੱਦਾ ਹੱਲ ਨਹੀਂ ਕਰਵਾ ਸਕਦੇ। ਮਾਨ ਨੇ ਮੋਦੀ ਦੇ ਦੌਰਿਆਂ ਬਾਰੇ ਇਹ ਮਜ਼ਾਕ ਵੀ ਕੀਤਾ ਸੀ ਕਿ ਉਹ ਮਗਨੇਸ਼ੀਆ, ਗਲਵੇਸ਼ੀਆ ਤੇ ਤਰਵੇਸ਼ੀਆ ਵਰਗੇ ਨਾਮਲੂਮ ਦੇਸ਼ਾਂ ਦੀ ਵੀ ਯਾਤਰਾ ਕਰ ਲੈਂਦੇ ਹਨ।
ਅਸੈਂਬਲੀ ਵਿੱਚ ਜਦੋਂ ਮਾਨ ਨੇ ਮੋਦੀ ਦੇ ਪਾਕਿਸਤਾਨ ਦੌਰੇ ਦਾ ਜ਼ਿਕਰ ਕੀਤਾ, ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ‘ਸਰਦਾਰ ਜੀ 3’ ਫਿਲਮ ਵਿੱਚ ਕੰਮ ਕਰਨ ਲਈ ਦਲਜੀਤ ਦੁਸਾਂਝ ਦੀ ਹਮਾਇਤ ਕੀਤੀ। ਉਨ੍ਹਾ ਕਿਹਾ ਕਿ ਇਹ ਫਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਬਣੀ ਸੀ। ਉਨ੍ਹਾ ਕਿਹਾ ਕਿ ਕੋਈ ਵੀ ਕਿਸੇ ਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਜਾਰੀ ਨਹੀਂ ਕਰ ਸਕਦਾ। ਉਨ੍ਹਾ ਕਿਹਾ ਕਿ ਉਹ ਸਮੁੱਚੇ ਦੇਸ਼ ਨੂੰ ਇਹ ਸੁਨੇਹਾ ਵੀ ਦੇੇਣਾ ਚਾਹੁੰਦੇ ਹਨ ਕਿ ਪੰਜਾਬ ਤੇ ਹਰਿਆਣਾ ਤੋਂ ਬਿਨਾਂ ਉਹ ਰੋਟੀ ਨਹੀਂ ਖਾ ਸਕਦੇ, ਜਿਹੜੇ ਦੇਸ਼ ਦੇ ਅੰਨ ਭੰਡਾਰ ਵਿੱਚ 70 ਫੀਸਦੀ ਹਿੱਸਾ ਪਾਉਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਖ਼ਤਰਨਾਕ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੱਤੀ ਜਾਂਦੀ ਹੈ, ਜੋ ਗੁਜਰਾਤ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾ ਕਿਹਾ ਕਿ ਸੰਗਠਿਤ ਅਪਰਾਧ ਅਤੇ ਨਸ਼ਿਆਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਵਿਰੁੱਧ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਕੇਂਦਰੀ ਗ੍ਰਹਿ ਮੰਤਰੀ, ਜਿਨ੍ਹਾ ਨੂੰ ਗੁਜਰਾਤ ਤੋਂ ਕੱਢ ਦਿੱਤਾ ਗਿਆ ਸੀ, ਦਾ ਅਪਰਾਧਕ ਰਿਕਾਰਡ ਹੈ, ਅਜਿਹੀਆਂ ਸਰਕਾਰਾਂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ।