ਕਾਮਰੇਡ ਹਰਪਾਲ ਮਜਾਲੀਆਂ ਦੀ ਪੰਜਵੀਂ ਬਰਸੀ ਅੱਜ

0
161

ਦੋਰਾਹਾ (ਹਰਮਿੰਦਰ ਸੇਠ)
ਦੇਸ਼ ਦੀ ਏਕਤਾ, ਅਖੰਡਤਾ ਅਤੇ ਸਮਾਜਿਕ, ਆਰਥਿਕ ਨਿਆਂ ਦੀ ਰਾਖੀ ਲਈ ਸੰਘਰਸ਼ਸ਼ੀਲ ਰਹੇ ਕਾਮਰੇਡ ਹਰਪਾਲ ਸਿੰਘ ਮਜਾਲੀਆਂ ਦੀ ਪੰਜਵੀਂ ਬਰਸੀ ਮੌਕੇ ਯਾਦਗਾਰੀ ਸਮਾਗਮ 13 ਜੁਲਾਈ ਸਵੇਰੇ 10.30 ਵਜੇ ਹਿੰਦੂ ਧਰਮਸ਼ਾਲਾ, ਮੇਨ ਬਾਜ਼ਾਰ, ਦੋਰਾਹਾ (ਲੁਧਿਆਣਾ) ਵਿਖੇ ਕੀਤਾ ਜਾ ਰਿਹਾ ਹੈ।ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਡੀ ਪੀ ਮੌੜ ਨੇ ਦੱਸਿਆ ਕਿ ਸਮਾਗਮ ਵਿੱਚ ਬੰਤ ਸਿੰਘ ਬਰਾੜ, ਗੁਲਜ਼ਾਰ ਗੋਰੀਆ, ਰਮੇਸ਼ ਰਤਨ, ਡਾਕਟਰ ਅਰੁਣ ਮਿੱਤਰਾ, ਐੱਮ ਐੱਸ ਭਾਟੀਆ ਅਤੇ ਹੋਰ ਉਘੇ ਆਗੂ ਸ਼ਾਮਲ ਹੋਣਗੇ।