ਟਰੰਪ ਨੇ ਮੈਕਸੀਕੋ ਤੋਂ ਦਰਾਮਦ ਚੀਜ਼ਾਂ ’ਤੇ 30 ਫੀਸਦੀ ਟੈਕਸ ਠੋਕਿਆ

0
69

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਪਹਿਲੀ ਅਗਸਤ ਤੋਂ ਮੈਕਸੀਕੋ ਤੋਂ ਆਉਣ ਵਾਲੇ ਸਾਮਾਨ ’ਤੇ ਅਮਰੀਕਾ 30 ਫੀਸਦੀ ਟੈਕਸ ਲਾਵੇਗਾ। ਟਰੰਪ ਨੇ ਇਸ ਸੰਬੰਧੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਕਰ ਕੇ ਟੈਕਸ ਲਾਉਣ ਦੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਪਹਿਲਾਂ ਵੀ ਟਰੰਪ ਵੱਖ-ਵੱਖ ਦੇਸ਼ਾਂ ’ਤੇ ਟੈਕਸ ਲਾਉਣ ਦਾ ਐਲਾਨ ਕਰ ਚੁੱਕੇ ਹਨ। ਟਰੰਪ ਨੇ ਇਕ ਦਿਨ ਪਹਿਲਾਂ ਦੱਸਿਆ ਸੀ ਕਿ ਉਹ ਕੈਨੇਡੀਅਨ ਦਰਾਮਦ ਕੀਤੀਆਂ ਵਸਤਾਂ ’ਤੇ ਟੈਕਸ 35 ਫੀਸਦੀ ਤੱਕ ਵਧਾਉਣਗੇ। ਇਸ ਤੋਂ ਪਹਿਲਾਂ ਟਰੰਪ ਵੱਲੋਂ ਫਰਵਰੀ ਵਿੱਚ 25 ਫੀਸਦੀ ਟੈਕਸ ਐਲਾਨਿਆ ਗਿਆ ਸੀ।
ਟਰੰਪ ਨੇ ਚਾਰ ਦਿਨ ਪਹਿਲਾਂ ਜਾਪਾਨ ਅਤੇ ਦੱਖਣੀ ਕੋਰੀਆ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ 25 ਫੀਸਦੀ ਟੈਕਸ ਲਗਾਉਣ ਦੇ ਨਾਲ-ਨਾਲ ਇੱਕ ਦਰਜਨ ਹੋਰ ਮੁਲਕਾਂ ’ਤੇ ਨਵੀਂਆਂ ਟੈਕਸ ਦਰਾਂ ਲਗਾਉਣ ਦਾ ਐਲਾਨ ਕੀਤਾ ਸੀ, ਜੋ 1 ਅਗਸਤ ਤੋਂ ਅਮਲ ਵਿੱਚ ਆਉਣਗੀਆਂ। ਟਰੰਪ ਨੇ ਟਰੂਥ ਸੋਸ਼ਲ ’ਤੇ ਵੱਖ-ਵੱਖ ਮੁਲਕਾਂ ਦੇ ਆਗੂਆਂ ਨੂੰ ਸੰਬੋਧਤ ਪੱਤਰ ਪੋਸਟ ਕਰਕੇ ਨੋਟਿਸ ਦਿੱਤਾ ਸੀ।