ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਨਿੱਚਰਵਾਰ 8 ਆਈ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ। ਨੀਲਾਂਬਰੀ ਜਗਦਲੇ ਨੂੰ ਡੀ ਆਈ ਆਰ ਕਾਉੂਂਟਰ ਇੰਟੈਲੀਜੈਂਸ ਪੰਜਾਬ ਲਾਇਆ ਗਿਆ ਹੈ। ਕੁਲਦੀਪ ਸਿੰਘ ਚਹਿਲ ਨੂੰ ਡੀ ਆਈ ਜੀ ਤਕਨੀਕੀ ਸਰਵਿਸ ਪੰਜਾਬ ਦੇ ਨਾਲ ਡੀ ਆਈ ਜੀ ਪਟਿਆਲਾ ਰੇਂਜ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਸਤਿੰਦਰ ਸਿੰਘ ਨੂੰ ਡੀ ਆਈ ਜੀ ਲੁਧਿਆਣਾ ਰੇਂਜ, ਡਾ. ਨਾਨਕ ਸਿੰਘ ਨੂੰ ਡੀ ਆਈ ਜੀ ਬਾਰਡਰ ਰੇਂਜ ਅੰਮਿ੍ਰਤਸਰ, ਗੁਰਮੀਤ ਸਿੰਘ ਚੌਹਾਨ ਨੂੰ ਡੀ ਆਈ ਜੀ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਲਾਇਆ ਗਿਆ ਹੈ। ਨਵੀਨ ਸੈਣੀ ਨੂੰ ਡੀ ਆਈ ਜੀ ਕਰਾਈਮ ਪੰਜਾਬ, ਧਰੁਵ ਦਹੀਆ ਨੂੰ ਏ ਆਈ ਜੀ ਕਾਊਂਟਰ ਇੰਟੈਲੀਜੈਂਸ ਪੰਜਾਬ ਅਤੇ ਡਾ. ਸੁਦਰਵਿਸ਼ੀ ਨੂੰ ਏ ਆਈ ਜੀ ਇੰਟਰਨਲ ਸਕਿਉਰਿਟੀ ਪੰਜਾਬ ਲਗਾਇਆ ਗਿਆ ਹੈ।
ਮਾਨ ਦੀਆਂ ਟਿੱਪਣੀਆਂ ਗੈਰ-ਵਾਜਬ : ਸੈਣੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਾਲੀਆ ਟਿੱਪਣੀਆਂ ਨੂੰ ਗੈਰਵਾਜਬ ਅਤੇ ਜਮਹੂਰੀ ਕਦਰਾਂ-ਕੀਮਤਾਂ ਤੇ ਸੰਵਿਧਾਨਕ ਅਹੁਦਿਆਂ ਦੀ ਸ਼ਾਨ ਦਾ ਅਪਮਾਨ ਕਰਾਰ ਦਿੰਦਿਆਂ ਮਾਨ ਨੂੰ ਦੇਸ਼ ਤੋਂ ਮੁਆਫੀ ਮੰਗਣ ਲਈ ਕਿਹਾ ਹੈ। ਮਾਨ ਨੇ ਵੀਰਵਾਰ ਕਿਹਾ ਸੀ ਕਿ ਮੋਦੀ 10,000 ਦੀ ਆਬਾਦੀ ਵਾਲੇ ਕਿਸੇ ਦੇਸ਼ ਤੋਂ ਮਿਲੇ ਸਨਮਾਨ ਦਾ ਜਸ਼ਨ ਮਨਾ ਰਹੇ ਹਨ, ਜਦੋਂ ਕਿ 140 ਕਰੋੜ ਲੋਕਾਂ ਵਾਲੇ ਆਪਣੇ ਦੇਸ਼ ਦੇ ਜ਼ਰੂਰੀ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
ਇੰਸਪੈਕਟਰ ਗਿ੍ਰਫਤਾਰ
ਗੁਰਦਾਸਪੁਰ : ਸਿਟੀ ਪੁਲਸ ਨੇ ਭਿ੍ਰਸ਼ਟਾਚਾਰ ਦੇ ਦੋਸ਼ਾਂ ਵਿੱਚ ਪੁਲਸ ਸਾਂਝ ਕੇਂਦਰ ਦੀ ਇੰਚਾਰਜ ਇੰਸਪੈਕਟਰ ਇੰਦਰਬੀਰ ਕੌਰ ਨੂੰ ਗਿ੍ਰਫਤਾਰ ਕੀਤਾ ਹੈ। ਦੋਸ਼ ਹੈ ਕਿ ਉਹ ਕੇਂਦਰ ਵਿੱਚ ਤਾਇਨਾਤ ਕਰਮਚਾਰੀਆਂ ਤੋਂ ਡਿਊਟੀਆਂ ਸੌਂਪਣ ਦੇ ਬਦਲੇ ਪੈਸੇ ਮੰਗਦੀ ਸੀ। ਪੁਲਸ ਕਰਮਚਾਰੀ ਦੀ ਸ਼ਿਕਾਇਤ ਸਹੀ ਪਾਏ ਜਾਣ ’ਤੇ ਉਸ ਵਿਰੁੱਧ ਭਿ੍ਰਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ।


