ਅੱਜ ਕੈਬਨਿਟ ਮੀਟਿੰਗ

0
68

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੋਮਵਾਰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਅਹਿਮ ਏਜੰਡਿਆਂ ’ਤੇ ਵਿਚਾਰ ਕੀਤਾ ਜਾਵੇਗਾ। ਸੋਮਵਾਰ ਹੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ 2 ਵਜੇ ਸ਼ੁਰੂ ਹੋਵੇਗਾ। ਪੰਜਾਬ ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਕੈਬਨਿਟ ਮੀਟਿੰਗ ਦੇ ਹੋਣ ਤੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਕੋਈ ਏਜੰਡਾ ਇਸ ਸੈਸ਼ਨ ਵਿੱਚ ਹੀ ਰੱਖਿਆ ਜਾ ਸਕਦਾ ਹੈ। ਖੇਤੀਬਾੜੀ ਮਹਿਕਮੇ ਨਾਲ ਸੰਬੰਧਤ ਇੱਕ ਏਜੰਡੇ ਦੇ ਵੀ ਇਸ ਮੀਟਿੰਗ ’ਚ ਆਉਣ ਦੀ ਸੰਭਾਵਨਾ ਹੈ।
ਡੀਜ਼ਲ ਲਿਜਾ ਰਹੀ ਮਾਲ ਗੱਡੀ ਨੂੰ ਅੱਗ
ਤਿਰੂਵਲੂਰ (ਤਾਮਿਲਨਾਡੂ) : ਐਤਵਾਰ ਸਵੇਰੇ ਇੱਥੇ ਰੇਲਵੇ ਸਟੇਸ਼ਨ ਨੇੜੇ ਕਰਨਾਟਕ ਜਾ ਰਹੀ ਮਾਲ ਗੱਡੀ ਦੇ ਲੀਹੋਂ ਲੱਥਣ ਨਾਲ ਡੀਜ਼ਲ ਦੀਆਂ ਬੋਗੀਆਂ ਨੂੰ ਅੱਗ ਲੱਗ ਗਈ। 52 ਬੋਗੀਆਂ ਵਿੱਚ ਡੀਜ਼ਲ ਲਿਜਾਇਆ ਜਾ ਰਿਹਾ ਸੀ ਤੇ 18 ਬੋਗੀਆਂ ਸੜ ਕੇ ਤਬਾਹ ਹੋ ਗਈਆਂ। ਹਾਦਸੇ ਵਾਲੀ ਥਾਂ ਨੇੜੇ ਪਟੜੀ ’ਤੇ ਵੱਡੀ ਵਿੱਥ ਮਿਲੀ ਹੈ, ਜਿਸ ਦੀ ਰੇਲਵੇ ਤੇ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਅੱਗ ਇੱਕ ਬੋਗੀ ਨੂੰ ਲੱਗੀ, ਜੋ ਹੋਰਨਾਂ ਤਕ ਫੈਲ ਗਈ।
ਬਿਹਾਰ ’ਚ ਪੇਂਡੂ ਸਿਹਤ ਅਧਿਕਾਰੀ ਦੀ ਹੱਤਿਆ
ਪਟਨਾ : ਪਿਪਰਾ ਇਲਾਕੇ ਦੇ ਪਿੰਡ ਸ਼ੇਖਪੁਰਾ ਵਿੱਚ ਸ਼ਨਿੱਚਰਵਾਰ ਦੇਰ ਰਾਤ ਪੇਂਡੂ ਸਿਹਤ ਅਧਿਕਾਰੀ ਸੁਰਿੰਦਰ ਕੁਮਾਰ (50) ਦੀ ਹੱਤਿਆ ਕਰ ਦਿੱਤੀ ਗਈ। ਉਹ ਉਸ ਵੇਲੇ ਖੇਤ ਵਿੱਚ ਕੰਮ ਕਰ ਰਿਹਾ ਸੀ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਖੇਤ ਵਿੱਚੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਅਤੇ ਜਦੋਂ ਉਹ ਉੱਥੇ ਗਏ ਤਾਂ ਅਧਿਕਾਰੀ ਗੋਲੀਆਂ ਦੇ ਜ਼ਖਮਾਂ ਨਾਲ ਬੇਹੋਸ਼ ਪਿਆ ਸੀ। 4 ਜੁਲਾਈ ਨੂੰ ਪਟਨਾ ਵਿੱਚ ਉਦਯੋਗਪਤੀ ਗੋਪਾਲ ਖੇਮਕਾ ਦੀ ਹੱਤਿਆ ਤੋਂ ਇੱਕ ਹਫਤੇ ਬਾਅਦ 10 ਜੁਲਾਈ ਨੂੰ ਪਟਨਾ ਦੇ ਰਾਣੀਤਲਾਬ ਖੇਤਰ ਵਿੱਚ ਰੇਤ ਦੀ ਖੁਦਾਈ ਦੇ ਕਾਰੋਬਾਰ ਨਾਲ ਜੁੜੇ ਵਿਅਕਤੀ ਦੀ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 11 ਜੁਲਾਈ ਨੂੰ ਪਟਨਾ ਦੇ ਰਾਮਕਿ੍ਰਸ਼ਨ ਨਗਰ ਇਲਾਕੇ ਵਿੱਚ ਅਣਪਛਾਤੇ ਵਿਅਕਤੀ ਨੇ ਕਰਿਆਨੇ ਦੀ ਦੁਕਾਨ ਦੇ ਮਾਲਕ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।