ਗਿੱਦੜਬਾਹਾ (ਜਸਵੰਤ ਗਿੱਲ ਛੱਤਿਆਣਾ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਕਾਨਫਰੰਸ ਹੀਰਾ ਸਿੰਘ ਆਧਨੀਆ, ਬੋਹੜ ਸਿੰਘ ਸੁਖਨਾ, ਗੁਰਮੇਲ ਸਿੰਘ ਦੋਦਾ ਦੇ ਪ੍ਰਧਾਨਗੀ ਮੰਡਲ ਹੇਠ ਹੋਈ। ਇਸ ਮੌਕੇ ਪਰਟੀ ਦੇ ਵਿਛੜੇ ਹੋਏ ਸਾਥੀਆਂ ਨੰੂ ਸ਼ਰਧਾਂਜਲੀ ਭੇਟ ਕੀਤੀ ਗਈ। ਜ਼ਿਲ੍ਹਾ ਕਾਨਫਰੰਸ ਕਰਵਾਉਣ ਲਈ ਬਤੌਰ ਨਿਗਰਾਨ ਸੀ ਪੀ ਆਈ ਦੇ ਸੂਬਾਈ ਆਗੂ ਜਗਰੂਪ �ਿਸੰਘ ਤੇ ਗੁਲਜ਼ਾਰ ਗੋਰੀਆ ਵਿਸ਼ੇਸ਼ ਤੌਰ ’ਤੇ ਪਹੰੁਚੇ। ਇਸ ਮੌਕੇ ਜਗਰੂਪ �ਿਸੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਮਿਹਨਤਕਸ਼ ਜਮਾਤ ਤੇ ਉਸ ਦੀ ਰਾਖੀ ਕਰਦੀਆਂ ਖੱਬੀਆਂ ਤੇ ਲੋਕ ਰਾਜੀ ਪਾਰਟੀਆਂ ਲਈ ਬੇਹੱਦ ਚੁਣੌਤੀਆਂ ਭਰਿਆ ਸਮਾਂ ਹੈ। ਇਹਨਾਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਦੇਸ਼ ਦੇ ਸੰਵਿਧਾਨ ਅਤੇ ਜਮਹੂਰੀਅਤ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਵਿਰੋਧੀ ਪਾਰਟੀਆਂ ਨੰੂ ਇਕੱਠੇ ਹੋ ਕੇ ਭਾਜਪਾ ਦੀਆਂ ਤਾਨਾਸ਼ਾਹੀ ਅਤੇ ਵੰਡ ਪਾਊ ਨੀਤੀਆਂ ਦਾ ਟਾਕਰਾ ਕਰਨਾ ਪਵੇਗਾ। ਇਸ ਮੌਕੇ ਹੀਰਾ ਸਿੰਘ, ਬੋਹੜ ਸਿੰਘ ਸੁਖਨਾ, ਗੁਰਮੇਲ ਸਿੰਘਦੋਦਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਕੱਤਰ ਹਰਲਾਭ ਸਿੰਘ ਨੇ ਪਿਛਲੀ ਰਿਪੋਰਟ ਪੇਸ਼ ਕੀਤੀ। ਪੇਸ਼ ਕੀਤੀ ਰਿਪੋਰਟ ’ਤੇ ਹੋਈ ਬਹਿਸ ’ਤੇ ਕਈ ਸਾਥੀਆਂ ਨੇ ਹਿੱਸਾ ਲਿਆ ਤੇ ਰਿਪੋਰਟ ਦੀ ਸ਼ਲਾਘਾ ਕੀਤੀ। ਅਜਲਾਸ ਦੇ ਆਖਰੀ ਪੜਾਅ ’ਤੇ ਸਤਾਈ ਮੈਂਬਰੀ ਜ਼ਿਲ੍ਹਾ ਕੌਂਸਲ ਚੁਣੀ ਗਈ। ਨਵੀਂ ਜ਼ਿਲ੍ਹਾ ਕੌਂਸਲ ਨੇ ਅਗਲੇ ਤਿੰਨ ਸਾਲ ਲਈ ਹਰਲਾਭ ਸਿੰਘ ਨੰੂ ਸਰਬਸੰਮਤੀ ਨਾਲ ਜ਼ਿਲ੍ਹਾ ਸਕੱਤਰ ਚੁਣਿਆ ਗਿਆ ਤੇ ਗੁਰਮੇਲ ਸਿੰਘ ਦੋਦਾ ਨੰੂ ਖਜ਼ਾਨਚੀ ਨਿਯੁਕਤ ਕੀਤਾ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਪਾਰਟੀ ਬਰਾਂਚ ਨੰੂ ਭਰੋਸਾ ਦਿੱਤਾ ਕਿ ਅਸੀਂ ਪਾਰਟੀ ਦੇ ਅਸੂਲਾਂ ਅਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਾਂਗੇ।





