ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ’ਚ ਮੌਤ

0
373

ਮੁੰਬਈ : ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ (54) ਸਣੇ ਦੋ ਵਿਅਕਤੀਆਂ ਦੀ ਐਤਵਾਰ ਮੁੰਬਈ ਨਾਲ ਲੱਗਦੇ ਪਾਲਘਰ ਜ਼ਿਲ੍ਹੇ ਵਿਚ ਮੌਤ ਹੋ ਗਈ, ਜਦੋਂ ਉਨ੍ਹਾ ਦੀ ਕਾਰ ਡਿਵਾਈਡਰ ਨਾਲ ਟਕਰਾਅ ਗਈ। ਮਿਸਤਰੀ ਮਰਸਡੀਜ਼ ਕਾਰ ਵਿਚ ਅਹਿਮਦਾਬਾਦ ਤੋਂ ਮੁੰਬਈ ਆ ਰਹੇ ਸਨ। ਇਹ ਹਾਦਸਾ ਬਾਅਦ ਦੁਪਹਿਰ ਕਰੀਬ 3.15 ਵਜੇ ਸੂਰੀਆ ਨਦੀ ’ਤੇ ਬਣੇ ਪੁਲ ’ਤੇ ਹੋਇਆ। ਕਾਰ ਵਿਚ ਚਾਰ ਜਣੇ ਸਵਾਰ ਸਨ। ਦੂਜੇ ਮਰਨ ਵਾਲੇ ਦੀ ਪਛਾਣ ਜਹਾਂਗੀਰ ਬਿਨਸ਼ਾਹ ਪੰਡੋਲੇ ਵਜੋਂ ਹੋਈ ਹੈ। ਅਨਹਿਤਾ ਪੰਡੋਲੇ ਤੇ ਦਰੀਉਸ ਪੰਡੋਲੇ (ਮੈਨੇਜਿੰਗ ਡਾਇਰੈਕਟਰ ਤੇ ਸੀ ਈ ਓ, ਪੀ ਈ ਐਂਡ ਇਕੁਇਟੀ ਏ ਆਈ ਐੱਫਸ-ਜੇ ਐੱਮ ਫਾਈਨੈਂਸ਼ੀਅਲ) ਜ਼ਖਮੀ ਹੋ ਗਏ। ਪੁਲਸ ਮੁਤਾਬਕ ਡਾ. ਅਨਹਿਤਾ ਗੱਡੀ ਚਲਾ ਰਹੀ ਸੀ ਤੇ ਪਹਿਲੀ ਨਜ਼ਰੇ ਮਾਮਲਾ ਓਵਰਸਪੀਡ ਦਾ ਲੱਗਦਾ ਹੈ। ਮਿਸਤਰੀ ਆਪਣੇ ਪਿੱਛੇ ਪਤਨੀ ਦੇ ਦੋ ਬੇਟੇ ਛੱਡ ਗਏ ਹਨ। ਪਰਵਾਰ ਇਸ ਵੇਲੇ ਕਿਸੇ ਫੰਕਸ਼ਨ ਲਈ ਵਿਦੇਸ਼ ਵਿਚ ਹੈ।

LEAVE A REPLY

Please enter your comment!
Please enter your name here