ਜਲੰਧਰ : ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਪੁਸਤਕ ‘ਸਵਰਗ ਦਾ ਸਿਰਨਾਵਾਂ’ ਦੀ ਘੁੰਡ ਚੁਕਾਈ 19 ਜੁਲਾਈ ਨੂੰ ਸਵੇਰੇ 11 ਵਜੇ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੀ ਹੈ। ਇਹ ਸਮਾਗਮ ਸਾਹਿਤਕ ਅਤੇ ਸੱਭਿਆਚਾਰਕ ਸੰਸਥਾ ਫੁਲਕਾਰੀ ਰਜਿਸਟਰਡ ਵੱਲੋਂ ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਪ੍ਰਧਾਨ ਸੁਰਜੀਤ ਜੱਜ ਤੇ ਜਨਰਲ ਸਕੱਤਰ ਮੱਖਣ ਮਾਨ ਨੇ ਸਭ ਨੂੰ ਇਸ ਸਮਾਗਮ ਵਿੱਚ ਪੁੱਜਣ ਦੀ ਬੇਨਤੀ ਕੀਤੀ ਹੈ।





