ਜਲੰਧਰ : ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਜਲੰਧਰ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 19 ਜੁਲਾਈ ਸ਼ਾਮ ਚਾਰ ਵਜੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ, ਜਿਸ ਦਾ ਵਿਸ਼ਾ ‘ਜੰਗ ਮਨੁੱਖਤਾ ਦਾ ਘਾਣ’ ਰੱਖਿਆ ਗਿਆ ਹੈ। ਇਸ ਵਿਚਾਰ ਚਰਚਾ ਦੇ ਮੁੱਖ ਬੁਲਾਰੇ ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ ਹੋਣਗੇ ਅਤੇ ਮਦਨ ਵੀਰਾ ਜੰਗ ਸੰਬੰਧੀ ਕਵਿਤਾਵਾਂ ਪੜ੍ਹਨਗੇ।
21 ਤੋਂ 23 ਤੱਕ ਭਾਰੀ ਮੀਂਹ
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਮੁਤਾਬਕ 19 ਅਤੇ 20 ਜੁਲਾਈ ਨੂੰ ਬੱਦਲ ਛਾਏ ਰਹਿਣਗੇ ਅਤੇ 21 ਤੋਂ 23 ਜੁਲਾਈ ਤੱਕ ਭਾਰੀ ਬਰਸਾਤ ਹੋਵੇਗੀ।




