ਚੰਡੀਗੜ੍ਹ : ਗਿੱਲਕੋ ਵੈਲੀ ਖੜ੍ਹੀ ਕਰਨ ਵਾਲੇ ਰਿਐਲਟਰ ਤੇ ਅਕਾਲੀ ਲੀਡਰ ਰਣਜੀਤ ਸਿੰਘ ਗਿੱਲ ਨੇ ਸ਼ੁੱਕਰਵਾਰ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੇ ਕਰੀਬੀ ਕੁਝ ਮੌਕਾਪ੍ਰਸਤਾਂ ਨੇ ਪੰਥ ਦੀ ਪਾਰਟੀ ਨੂੰ ਆਪਣੀ ਪ੍ਰਾਈਵੇਟ ਲਿਮਿਟਡ ਕੰਪਨੀ ਬਣਾ ਦਿੱਤਾ ਹੈ। ਸੁਖਬੀਰ ਬਾਦਲ ਦੇ ਕਰੀਬੀ ਮੰਨੇ ਜਾਂਦੇ ਗਿੱਲ ਦੋ ਵਾਰ ਖਰੜ ਤੋਂ ਅਸੈਂਬਲੀ ਚੋਣ ਲੜ ਚੁੱਕੇ ਹਨ। ਉਨ੍ਹਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ ਹੈ ਪਰ ਉਨ੍ਹਾ ਕਿਹਾ ਕਿ ਉਨ੍ਹਾ ਅਜੇ ਫੈਸਲਾ ਨਹੀਂ ਕੀਤਾ ਕਿ ਕਿ ਕਿਸੇ ਪਾਰਟੀ ਵਿੱਚ ਜਾਣਾ ਹੈ ਜਾਂ ਆਜ਼ਾਦ ਲੜਨਾ ਹੈ।





