ਖੰਨਾ (ਸੁਖਵਿੰਦਰ ਸਿੰਘ ਭਾਦਲਾ)
ਵੀਰਵਾਰ ਸਵੇਰੇ ਕਸਬਾ ਬੀਜਾ ਦੇ ਚੌਕ ਵਿੱਚ ਮਹਿਲਾ ਕਰਮਚਾਰੀਆਂ ਨਾਲ ਭਰੀ ਫੈਕਟਰੀ ਦੀ ਇਕ ਮਿੰਨੀ ਬੱਸ ਦੀ ਪੱਥਰਾਂ ਨਾਲ ਲੋਡ ਤੇਜ਼ ਰਫ਼ਤਾਰ ਟਿੱਪਰ ਨਾਲ ਟੱਕਰ ਹੋ ਗਈ।ਬੱਸ ਉਲਟਣ ਨਾਲ 20 ਤੋਂ ਵੱਧ ਮਹਿਲਾਵਾਂ ਜ਼ਖ਼ਮੀ ਹੋ ਗਈਆਂ। ਤਿੰਨ ਮਹਿਲਾਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ।ਸਾਰੀਆਂ ਮਹਿਲਾਵਾਂ ਮੰਡੀ ਗੋਬਿੰਦਗੜ੍ਹ ਦੀਆਂ ਰਹਿਣ ਵਾਲੀਆਂ ਹਨ। ਇਹ ਦੋਰਾਹੇ ਦੀ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦੀਆਂ ਹਨ।ਹਰ ਰੋਜ਼ ਦੀ ਤਰ੍ਹਾਂ ਉਹ ਫੈਕਟਰੀ ਜਾ ਰਹੀਆਂ ਸਨ।ਬੱਸ ਬੀਜਾ ਚੌਕ ਪਹੁੰਚੀ ਤਾਂ ਉਲਟ ਦਿਸ਼ਾ ਤੋਂ ਆ ਰਹੇ ਇੱਕ ਟਿੱਪਰ ਨੇ ਸਾਈਡ ਤੋਂ ਟੱਕਰ ਮਾਰ ਦਿੱਤੀ।ਟੱਕਰ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ’ਤੇ ਪਲਟ ਗਈ।ਹਾਦਸੇ ਤੋਂ ਬਾਅਦ ਆਸ-ਪਾਸ ਮੌਜੂਦ ਲੋਕ ਤੁਰੰਤ ਮਦਦ ਲਈ ਆਏ ਅਤੇ ਜ਼ਖਮੀਆਂ ਨੂੰ ਮਿੰਨੀ ਬੱਸ ਵਿੱਚੋਂ ਕੱਢ ਕੇ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।





