ਜੈਪੁਰ : ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਪੌਣੇ ਅੱਠ ਵਜੇ ਦੇ ਕਰੀਬ ਸਰਕਾਰੀ ਸਕੂਲ ਦੀ ਛੱਤ ਡਿੱਗਣ ਨਾਲ 8 ਬੱਚਿਆਂ ਦੀ ਮੌਤ ਹੋ ਗਈ ਤੇ 27 ਜ਼ਖਮੀ ਹੋ ਗਏ। ਹਾਦਸਾ ਜ਼ਿਲ੍ਹੇ ਦੇ ਮਨੋਹਰਥਾਣਾ ਬਲਾਕ ਵਿੱਚ ਪੈਂਦੇ ਪਿਪਲੋਦੀ ਦੇ ਸਰਕਾਰੀ ਸਕੂਲ ’ਚ ਹੋਇਆ ਤੇ ਉਸ ਮੌਕੇ ਬੱਚੇ ਜਮਾਤਾਂ ਵਿੱਚ ਮੌਜੂਦ ਸਨ। 8 ਬੱਚਿਆਂ ਦੀ ਹਾਲਤ ਨਾਜ਼ੁਕ ਸੀ।



