ਨਵੀਂ ਦਿੱਲੀ : ਭਾਰਤ ਨੇ ਮਾਨਵ-ਰਹਿਤ ਹਵਾਈ ਵਾਹਨ (ਯੂ ਏ ਵੀ) ਤੋਂ ਮਿਜ਼ਾਈਲ ਛੱਡਣ ਦਾ ਸਫਲ ਤਜਰਬਾ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ ਵੱਲੋਂ ਇਹ ਤਜਰਬਾ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ ਟੈਸਟ ਰੇਂਜ ਤੋਂ ਕੀਤਾ ਗਿਆ। ਯੂ ਏ ਵੀ ਲਾਂਚਡ ਪ੍ਰੀਸੀਜ਼ਨ ਗਾਈਡਿਡ ਮਿਜ਼ਾਈਲ (ਯੂ ਐੱਲ ਪੀ ਜੀ ਐੱਮ) ਨਾਂਅ ਦੀ ਇਸ ਮਿਜ਼ਾਈਲ ਦੀ ਵਰਤੋਂ ਜੰਗ ਦੌਰਾਨ ਮੁਸ਼ਕਲ ਪਹਾੜੀ ਇਲਾਕਿਆਂ ਵਿੱਚ ਕੀਤੀ ਜਾ ਸਕਦੀ ਹੈ। ਯੂ ਏ ਵੀ ਲਾਂਚ ਟੀਚੇ ’ਤੇ ਮਿਜ਼ਾਈਲ ਦਾਗਣ ਦਾ ਘੱਟ ਲਾਗਤ ਵਾਲਾ ਬਦਲ ਹੈ।





