ਬੰਗਾ (ਅਵਤਾਰ ਕਲੇਰ)
ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਰਾਮ ਲਾਲ ਚੱਕਗੁਰੂ (64 ਸਾਲ) ਬੀਤੇ ਕੱਲ੍ਹ ਸਦੀਵੀ ਵਿਛੋੜਾ ਦੇ ਗਏ।ਉਨ੍ਹਾਂ ਦਾ ਅੰਤਿਮ ਸੰਸਕਾਰ ਪਾਰਟੀ ਸਨਮਾਨਾਂ ਨਾਲ ਚੱਕਗੁਰੂ ਵਿਖੇ ਕੀਤਾ ਗਿਆ। ਉਨ੍ਹਾਂ ਦਾ ਛੋਟਾ ਭਰਾ ਕਿਸ਼ੋਰੀ ਲਾਲ ਪਿੰਡ ਚੱਕਗੁਰੂ ਦਾ ਸਰਪੰਚ ਹੈ। ਉਹਨਾਂ ਦੇ ਪਰਵਾਰ ’ਚ ਪਤਨੀ ਅਤੇ ਇੱਕ ਬੇਟਾ ਹੈ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਨਰੰਜਣ ਦਾਸ ਮੇਹਲੀ, ਜ਼ਿਲ੍ਹਾ ਮੀਤ ਸਕੱਤਰ ਕਾਮਰੇਡ ਜਸਵਿੰਦਰ ਸਿੰਘ ਭੰਗਲ, ਅਮਰਜੀਤ ਮੇਹਲੀ, ਗੁਰਮੁੱਖ ਸਿੰਘ ਫਰਾਲਾ ਵਲੋਂ ਪਾਰਟੀ ਦਾ ਝੰਡਾ ਪਾ ਕੇ ਵਿਛੜੇ ਸਾਥੀ ਨੂੰ ਅੰਤਿਮ ਵਿਦਾਇਗੀ ਦਿੱਤੀ। ਪਹੁੰਚੇ ਹੋਏ ਸਾਥੀਆਂ ਵਲੋਂ ਕਾਮਰੇਡ ਰਾਮ ਲਾਲ ਚੱਕਗੁਰੂ ਨੂੰ ਲਾਲ ਸਲਾਮ ਦੇ ਨਾਹਰੇ ਲਗਾਏ ਗਏ। ਕਾਮਰੇਡ ਰਾਮ ਲਾਲ ਚੱਕਗੁਰੂ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਨ, ਲੰਬਾ ਸਮਾਂ ਸੀ ਪੀ ਆਈ ਤਹਿਸੀਲ ਬੰਗਾ ਦੇ ਸਕੱਤਰ ਰਹੇ ਅਤੇ ਸੀ ਪੀ ਆਈ ਵਲੋਂ ਹਲਕਾ ਬੰਗਾ ਤੋਂ ਦੋ ਵਾਰ ਵਿਧਾਨ ਸਭਾ ਚੋਣਾਂ ਵੀ ਲੜੀਆਂ। ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ,ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ, ਚੌਧਰੀ ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਬੰਗਾ,ਆਪ ਆਗੂ ਹਰਜੋਤ ਕੌਰ ਲੋਹਟੀਆ, ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਰਾਮ ਸਿੰਘ ਨੂਰਪੁਰੀ,ਸੀ ਪੀ ਆਈ ਐਮ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਦੌਲਤਪੁਰ, ਸੀ ਪੀ ਆਈ ਤਹਿਸੀਲ ਦੇ ਸਕੱਤਰ ਪਰਮਿੰਦਰ ਮੇਨਕਾ ਬਲਾਚੌਰ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਅੰਤਿਮ ਸੰਸਕਾਰ ਮੌਕੇ ਕਮਲਜੀਤ ਬੰਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਵਤਾਰ ਕਲੇਰ, ਗੁਰਮੀਤ ਰਾਮ, ਗੋਗੀ ਸੰਧਵਾਂ,ਜਨਕ ਰਾਜ ਪੰਚ, ਕੁਲਵਿੰਦਰ ਕੁਮਾਰ ਪੰਚ, ਅਵਤਾਰ ਸਿੰਘ ਨੰਬਰਦਾਰ, ਪਿ੍ਰੰਸੀਪਲ ਰੋਸ਼ਨ ਲਾਲ ਸਰਹਾਲਾ ਰਾਣੂਆ,ਚੇਤਨਦੀਪ, ਸੁਰਜੀਤ ਰਾਮ, ਹੰਸ ਰਾਜ ਆਦਿ ਹਾਜ਼ਰ ਸਨ।





