ਵਿਮਲਾ ਡਾਂਗ ਨੂੰ ਸਮਰਪਤ ਸੈਮੀਨਾਰ ’ਚ 25ਵੀਂ ਕਾਂਗਰਸ ਨੂੰ ਸਫਲ ਬਣਾਉਣ ਦਾ ਸੱਦਾ

0
115

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)
ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ-ਸੰਮੇਲਨ, ਜੋ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਿਹਾ ਹੈ, ਦੇ ਮੌਕੇ ਪ੍ਰਸਿੱਧ ਆਜ਼ਾਦੀ ਘੁਲਾਟੀਏ ਅਤੇ ਇਸਤਰੀ ਆਗੂ ਵਿਮਲਾ ਡਾਂਗ ਨੂੰ ਸਮਰਪਿਤ ਸੈਮੀਨਾਰ ਵਿਰਸਾ ਵਿਹਾਰ ਅੰਮਿ੍ਰਤਸਰ ਵਿਖੇ ਕੀਤਾ ਗਿਆ, ਜਿਸ ਦਾ ਵਿਸ਼ਾ ‘ਆਜ਼ਾਦੀ ਦਾ ਅੰਦੋਲਨ, ਕਮਿਊਨਿਸਟ ਪਾਰਟੀ ਤੇ ਲੋਕ ਲਹਿਰਾਂ ਵਿੱਚ ਔਰਤਾਂ ਦਾ ਯੋਗਦਾਨ’ ਸੀ। ਸੈਮੀਨਾਰ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਬਕਾ ਪ੍ਰੋਫੈਸਰ ਡਾ. ਅਮਨਦੀਪ ਕੌਰ ਬੱਲ ਨੇ ਕੀਤੀ। ਪੰਜਾਬ ਦੇ ਮੰਨੇ-ਪ੍ਰਮੰਨੇ ਲੋਕ ਸਰੋਕਾਰਾਂ ਦੇ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੀ ਬੇਟੀ ਅਤੇ ਪ੍ਰਸਿੱਧ ਅਰਥ ਸ਼ਾਸਤਰੀ ਡਾ. ਨਵਸ਼ਰਨ ਕੌਰ ਨੇ ਆਜ਼ਾਦੀ ਦੇ ਅੰਦੋਲਨ ਅਤੇ ਲੋਕ ਲਹਿਰਾਂ ਵਿੱਚ ਔਰਤਾਂ ਦੇ ਯੋਗਦਾਨ ਬਾਰੇ ਵਿਸਥਾਰਪੂਰਵਕ ਗੱਲ ਕੀਤੀ। ਭਾਰਤੀ ਮਹਿਲਾ ਫੈਡਰੇਸ਼ਨ ਦੀ ਕੁੱਲ ਹਿੰਦ ਜਨਰਲ ਸਕੱਤਰ ਨਿਸ਼ਾ ਸਿੱਧੂ ਨੇ ਮਹਿਲਾ ਫੈਡਰੇਸ਼ਨ ਬਣਾਉਣ ਵਿੱਚ ਕਮਿਊਨਿਸਟ ਪਾਰਟੀ ਦੀ ਅਗਵਾਈ ਤੇ ਯੋਗਦਾਨ ਬਾਰੇ ਇਤਿਹਾਸਕ ਤੱਥਾਂ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾ ਕਿਹਾ ਕਿ ਕਮਿਊਨਿਸਟ ਪਾਰਟੀ ਹਮੇਸ਼ਾ ਹੀ ਬਿਨਾਂ �ਿਗ ਭੇਦ-ਭਾਵ ਦੇ ਔਰਤਾਂ ਅਤੇ ਮਰਦਾਂ ਦੀ ਬਰਾਬਰੀ ਦੇ ਹੱਕ ਵਿੱਚ ਰਹੀ ਹੈ। ਔਰਤਾਂ ਉਪਰ ਜ਼ੁਲਮਾਂ ਦੇ ਖਿਲਾਫ ਹਮੇਸ਼ਾ ਹੀ ਕਮਿਊਨਿਸਟ ਪਾਰਟੀ ਦੇ ਆਗੂ ਅਤੇ ਵਰਕਰ ਸਰਗਰਮ ਰਹੇ ਹਨ। ਉਹਨਾ ਕਿਹਾ ਕਿ ਕਮਿਊਨਿਸਟ ਪਾਰਟੀ ਦੇ ਮਹਾਂ-ਸੰਮੇਲਨ ਵਿਚ ਮਹਿਲਾ ਫੈਡਰੇਸ਼ਨ ਵੱਲੋਂ ਉਸ ਦੀ ਸਫਲਤਾ ਲਈ ਪੂਰੀ ਸਰਗਰਮੀ ਕੀਤੀ ਜਾ ਰਹੀ ਹੈ। ਇਹ ਸੈਮੀਨਾਰ ਵੀ ਉਸੇ ਸਰਗਰਮੀ ਦਾ ਇੱਕ ਹਿੱਸਾ ਹੈ। ਹਾਜ਼ਰੀਨ ਨੂੰ ਅਪੀਲ ਹੈ ਕਿ ਮਹਾਂ-ਸੰਮੇਲਨ ਦੀ ਸਫਲਤਾ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਦਸਵਿੰਦਰ ਕੌਰ ਨੇ ਨਿਭਾਈ। ਰਿਟਾਇਰਡ ਪਿ੍ਰੰਸੀਪਲ ਰਜਿੰਦਰ ਕੌਰ ਨੇ ਸੈਮੀਨਾਰ ਦੀ ਮਹੱਤਤਾ ਬਾਰੇ ਸਮਾਪਤੀ ਸਮੇਂ ਵਿਆਖਿਆ ਕੀਤੀ। ਅੰਤ ਵਿੱਚ ਪ੍ਰੋਫੈਸਰ ਅਮਨਦੀਪ ਕੌਰ ਬੱਲ ਨੇ ਪ੍ਰਧਾਨਗੀ ਭਾਸ਼ਣ ਦਿੱਤਾ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਅਰੁਣਾ ਸਿਨਹਾ, ਦੇਵੀ ਕੁਮਾਰੀ, ਕਮਲ ਗਿੱਲ, ਸੀਮਾ ਸੋਹਲ ਤੇ ਰੁਪਿੰਦਰ ਕੌਰ ਮਾੜੀਮੇਘਾ ਸਟੇਜ ਉਪਰ ਹਾਜ਼ਰ ਸਨ। ਇਸ ਮੌਕੇ ਅਮਰਜੀਤ ਸਿੰਘ ਆਸਲ, ਲਖਬੀਰ ਸਿੰਘ ਨਿਜ਼ਾਮਪੁਰਾ, ਦਵਿੰਦਰ ਸੋਹਲ, ਪਿ੍ਰੰਸੀਪਲ ਰਮੇਸ਼ਪਾਲ ਸਿੰਘ, ਰਮੇਸ਼ ਯਾਦਵ, ਵਿਜੇ ਕਪੂਰ, ਕੁਲਵੰਤ ਰਾਏ ਬਾਵਾ, ਬਲਦੇਵ ਸਿੰਘ ਵੇਰਕਾ, ਬਲਵਿੰਦਰ ਸਿੰਘ ਦੁਧਾਲਾ, ਮਹਾਂਵੀਰ ਸਿੰਘ ਗਿੱਲ, ਡਾ. ਪਰਮਿੰਦਰ ਸਿੰਘ, ਸੁਮੀਤ ਸਿੰਘ, ਕਿਰਨ ਵਲਟੋਹਾ, ਕੁਲਵੰਤ ਕੌਰ ਤੇ ਜਸਪਾਲ ਕੌਰ ਭਾਟੀਆ ਆਦਿ ਮੌਜੂਦ ਸਨ।