ਮਹਿੰਦਰ ਸਿੰਘ ਸਰਾਂ ਦੇ ਪਰਵਾਰ ਵੱਲੋਂ 21,000 ਰੁਪਏ ਦਾ ਯੋਗਦਾਨ

0
134

ਬਠਿੰਡਾ : ਸੀ ਪੀ ਆਈ ਦੀ 25ਵੀਂ ਕਾਂਗਰਸ ਦੇ ਪ੍ਰਬੰਧਾਂ ਲਈ ਕਮਿਊਨਿਸਟ ਲਹਿਰ ਨਾਲ ਜੁੜੇ ਪੁਰਾਣੇ ਪਰਵਾਰਾਂ ਵੱਲੋਂ ਵਧ-ਚੜ੍ਹ ਕੇ ਫੰਡ ਵਿੱਚ ਯੋਗਦਾਨ ਦਿੱਤਾ ਜਾ ਰਿਹਾ ਹੈ ਮਰਹੂਮ ਐਡਵੋਕੇਟ ਮਹਿੰਦਰ ਸਿੰਘ ਸਰਾਂ ਬਠਿੰਡਾ ਦੇ ਹੋਣਹਾਰ ਸਪੁੱਤਰਾਂ ਡਾਕਟਰ ਇੰਦਰਦੀਪ ਸਿੰਘ ਤੇ ਪਾਇਲਟ ਗੁਰਕੀਰਤ ਸਿੰਘ ਨੇ ਆਪਣੇ ਪਿਤਾ ਦੀ ਯਾਦ ਵਿੱਚ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਤੇ ਡਾਕਟਰ ਇੰਦਰਵੀਰ ਮੋਗਾ ਦੀ ਪ੍ਰੇਰਣਾ ਸਦਕਾ 21000 ਰੁਪਏ ਜ਼ਿਲ੍ਹਾ ਬਠਿੰਡਾ ਦੇ ਸਕੱਤਰ ਬਲਕਰਨ ਸਿੰਘ ਬਰਾੜ ਨੂੰ ਭੇਟ ਕੀਤੇ ਤੇ ਭਵਿੱਖ ਵਿੱਚ ਵੀ ਵਧ-ਚੜ੍ਹ ਕੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।