ਪ੍ਰਧਾਨਗੀ ਲਈ ਮੇਰਾ ਨਾਂਅ ਨਾ ਵਿਚਾਰਿਆ ਜਾਵੇ : ਹਰਪ੍ਰੀਤ ਸਿੰਘ

0
86

ਅੰਮਿ੍ਰਤਸਰ : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਪਾ ਕੇ ਕਿਹਾ ਹੈ ਕਿ 11 ਅਗਸਤ ਨੂੰ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਿੱਚ ਉਨ੍ਹਾ ਤੇ ਬੀਬੀ ਸਤਵੰਤ ਕੌਰ ਦਾ ਨਾਂਅ ਪ੍ਰਧਾਨਗੀ ਲਈ ਵਿਚਾਰਨ ਦਾ ਪਤਾ ਲੱਗਾ ਹੈ। ਉਨ੍ਹਾ ਕਿਹਾ, ‘ਮੇਰੇ ਮਨ ਵਿੱਚ ਆਪਣੀ ਭੈਣ ਸਤਵੰਤ ਕੌਰ ਪ੍ਰਤੀ ਬਹੁਤ ਸਤਿਕਾਰ ਹੈ। ਇਸ ਲਈ ਪੰਜ ਮੈਂਬਰੀ ਕਮੇਟੀ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਮੈਂ ਕਿਸੇ ਪ੍ਰਧਾਨਗੀ ਦੀ ਦੌੜ ’ਚ ਸ਼ਾਮਲ ਨਹੀਂ। ਮੇਰਾ ਨਾਂਅ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ। ਦੱਸਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਹੋਏ ਧੜੇ ਨੇ 11 ਅਗਸਤ ਨੂੰ ਬੁਰਜ ਅਕਾਲੀ ਫੂਲਾ ਸਿੰਘ ਅੰਮਿ੍ਰਤਸਰ ਵਿਖੇ ਸਵੇਰੇ 11 ਵਜੇ ਡੈਲੀਗੇਟਾਂ ਦਾ ਅਜਲਾਸ ਰੱਖ ਕੇ ਪ੍ਰਧਾਨ ਦੀ ਚੋਣ ਕਰਨ ਦਾ ਫੈਸਲਾ ਲਿਆ ਹੈ।