ਮੌਕੇ ’ਤੇ 57 ਹਜ਼ਾਰ ਰੁਪਏ ਫੰਡ ਜਮ੍ਹਾਂ
ਮਾਨਸਾ : ਕਾਮਰੇਡ ਹਰਦੇਵ ਅਰਸ਼ੀ ਸਾਬਕਾ ਵਿਧਾਇਕ ਦੀ ਅਗਵਾਈ ਵਿੱਚ ਮਾਨਸਾ ਜ਼ਿਲ੍ਹਾ ਪਾਰਟੀ ਵੱਲੋਂ ਸੀ ਪੀ ਆਈ ਪਾਰਟੀ ਕਾਂਗਰਸ ਲਈ ਫੰਡ ਮੁਹਿੰਮ ਨਵੀਂਆਂ ਉਚਾਈਆਂ ਛੂਹ ਰਹੀ ਹੈ। ਸੂਬੇ ਵੱਲੋਂ ਲੱਗੇ ਫੰਡ ਕੋਟੇ ਤੋਂ ਕਿਤੇ ਵੱਧ ਫੰਡ ਸੂਬਾ ਪਾਰਟੀ ਨੂੰ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਹੁਣ 21 ਸਤੰਬਰ ਦੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। ਸਾਥੀ ਅਰਸ਼ੀ ਨੇ ਦੱਸਿਆ ਕਿ ਇੱਕ ਹਜ਼ਾਰ ਤੋਂ ਵੱਧ ਸਾਥੀ ਰੈਲੀ ਵਿੱਚ ਸ਼ਾਮਲ ਕਰਨ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਖਰਚੇ ਲਈ ਵੀ ਲਗਾਤਾਰ ਫੰਡ ਮੁਹਿੰਮ ਜਾਰੀ ਹੈ।
ਬੀਤੇ ਕੱਲ੍ਹ ਉਨ੍ਹਾ ਤੇ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਵੱਲੋਂ ਕੀਤੀ ਪਹੁੰਚ ’ਤੇ ਹੇਠ ਦਿੱਤੇ ਅਨੁਸਾਰ ਫੰਡ ਇਕੱਠਾ ਕੀਤਾ ਗਿਆ। ਤਰਸੇਮ ਚੰਦ 21000 ਰੁਪਏ, ਸੁਰਿੰਦਰ ਪੱਪੀ ਦਾਨੇਵਾਲੀਆ 15000 ਰੁਪਏ, ਬੱਬੀ ਦਾਨੇਵਾਲੀਆ 11000 ਰੁਪਏ ਤੇ ਭੂਸ਼ਨ ਕੁਮਾਰ ਨੇ 1000 ਰੁਪਏ ਖੁਸ਼ੀ-ਖੁਸ਼ੀ ਭੇਟ ਕੀਤੇ।





