ਢਾਹਾਂ ਸਾਹਿਤ ਪੁਰਸਕਾਰ ਲਈ ਪਰਵਾਨਾ, ਰਸੂਲਪੁਰੀ ਤੇ ਬਸ਼ੀਰ ਸਿਲੈਕਟ

0
111

ਸਰੀ : ਪੰਜਾਬੀ ਦੇ ਸਭ ਤੋਂ ਵੱਧ ਰਾਸ਼ੀ ਵਾਲੇ ਢਾਹਾਂ ਸਾਹਿਤ ਪੁਰਸਕਾਰਾਂ ਲਈ ਸਾਲ 2025 ਵਾਸਤੇ ਤਿੰਨ ਪੰਜਾਬੀ ਪੁਸਤਕਾਂ ਤੇ ਉਨ੍ਹਾਂ ਦੇ ਲੇਖਕਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਤਿੰਨ ਫਾਈਨਲਿਸਟਾਂ ਵਿੱਚ ਉਘੇ ਲੇਖਕ ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’, ਪਾਕਿਸਤਾਨੀ ਲੇਖਕ ਮੁਦੱਸਰ ਬਸ਼ੀਰ ਦੇ ਨਾਵਲ ‘ਗੋਇਲ’ ਅਤੇ ਕਹਾਣੀਕਾਰ ਭਗਵੰਤ ਰਸੂਲਪੁਰੀ ਦੇ ਕਹਾਣੀ ਸੰਗ੍ਰਹਿ ‘ਡਲਿਵਰੀ ਮੈਨ’ ਨੂੰ ਚੁਣਿਆ ਗਿਆ ਹੈ। 25000 ਹਜ਼ਾਰ ਡਾਲਰ ਦੇ ਪਹਿਲੇ ਇਨਾਮ ਅਤੇ 10-10 ਹਜ਼ਾਰ ਦੇ ਦੋ ਦੂਸਰੇ ਇਨਾਮਾਂ ਅਤੇ 6000 ਡਾਲਰ ਦੇ ਲਿਪੀਅੰਤਰ ਇਨਾਮ ਸਮੇਤ ਕੁਲ 51,000 ਡਾਲਰ ਦੇ ਇਨਾਮਾਂ ਲਈ ਮੁੱਖ ਸਮਾਗਮ 13 ਨਵੰਬਰ ਨੂੰ ਨਾਰਥਵਿਊ ਗੋਲਫ ਐਂਡ ਕੰਟਰੀ ਕਲੱਬ ਸਰੀ ਵਿਖੇ ਕੀਤਾ ਜਾਵੇਗਾ, ਜਿਥੇ ਜੇਤੂ ਸਾਹਿਤਕਾਰਾਂ ਨੂੰ ਸਨਮਾਨਤ ਕੀਤਾ ਜਾਵੇਗਾ।
ਜਿਊਰੀ ਨੂੰ ਇਸ ਸਾਲ ਇਸ ਪੁਰਸਕਾਰ ਲਈ ਭਾਰਤ, ਕੈਨੇਡਾ, ਪਾਕਿਸਤਾਨ, ਆਸਟ੍ਰੇਲੀਆ, ਅਮਰੀਕਾ ਅਤੇ ਯੂ ਕੇ ਤੋਂ 55 ਯੋਗ ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ ਉਕਤ ਤਿੰਨ ਪੁਸਤਕਾਂ ਤੇ ਲੇਖਕਾਂ ਦੀ ਚੋਣ ਕੀਤੀ ਗਈ।ਪਹਿਲੇ ਇਨਾਮ ਜੇਤੂ ਦਾ ਐਲਾਨ ਸਮਾਰੋਹ ਦੌਰਾਨ ਕੀਤਾ ਜਾਵੇਗਾ।