ਕੈਥਲ : ਪਿੰਡ ਕਿਓਡਕ ਨੇੜੇ ਸੋਮਵਾਰ ਸਵੇਰੇ 8 ਵਜੇ ਦੇ ਕਰੀਬ ਪਿਹੋਵਾ ਰੋਡ ’ਤੇ ਰਿਲਾਇੰਸ ਪੰਪ ਨੇੜੇ ਹਰਿਆਣਾ ਰੋਡਵੇਜ਼ ਹਿਸਾਰ ਡਿਪੂ ਦੀ ਬੱਸ ਅਤੇ ਪੰਜਾਬ ਨੰਬਰ ਦੀ ਇੱਕ ਪਿਕਅੱਪ ਗੱਡੀ ਦੀ ਸਿੱਧੀ ਟੱਕਰ ’ਚ ਪੰਜਾਬ ਦੇ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਗੰਭੀਰ ਜ਼ਖਮੀ ਹੋ ਗਏ। ਇਹ ਪਿਹੋਵਾ ਗੁਰਦੁਆਰੇ ਸਤਿਸੰਗ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।





