88 ਸਾਲਾ ਸਾਥੀ ਵੱਲੋਂ ਮਹਾਂ-ਸੰਮੇਲਨ ਲਈ 53 ਹਜ਼ਾਰ ਦਾ ਯੋਗਦਾਨ

0
51

ਜਲੰਧਰ : ਕਾਮਰੇਡ ਰਛਪਾਲ ਸਿੰਘ ਬੜਾ ਪਿੰਡ ਜਲੰਧਰ ਜ਼ਿਲ੍ਹੇ ਦੇ ਕਾਮਰੇਡਾਂ ਵਿੱਚੋਂ ਸਭ ਤੋਂ ਲੰਮੇਰੀ ਉਮਰ ਦੇ ਹਨ। ਅਠਾਸੀ ਸਾਲ ਦੀ ਉਮਰ ਵਿੱਚ ਵੀ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ। ‘ਨਵਾਂ ਜ਼ਮਾਨਾ’ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਉਹ ਪ੍ਰਧਾਨ ਹਨ। ਸੋਮਵਾਰ ਉਹ ‘ਨਵਾਂ ਜ਼ਮਾਨਾ’ ਦੇ ਦਫ਼ਤਰ ਆਏ ਤੇ ਆਪਣੇ ਵੱਲੋਂ ਇਕੱਤਰ ਕੀਤੇ ਫੰਡ ਦੇ 53 ਹਜ਼ਾਰ ਰੁਪਏ ਦਾ ਚੈੱਕ ਦੇ ਗਏ। ਇਹਨਾਂ ਵਿੱਚ 5 ਹਜ਼ਾਰ ਰੁਪਏ ਦੂਜੇ ਵੱਡੀ ਉਮਰ ਵਾਲੇ ਸਾਥੀ ਕਾਮਰੇਡ ਅਜੀਤ ਸਿੰਘ ਬੁਰਜ ਦੇ ਹਨ। ਕਾਮਰੇਡ ਰਛਪਾਲ ਸਿੰਘ ਨੇ ਕਿਹਾ ਕਿ ਉਹਨਾ ਦਾ ਟੀਚਾ 1 ਲੱਖ ਰੁਪਏ ਇਕੱਠੇ ਕਰਨ ਦਾ ਸੀ, ਪਰ ਪਿਛਲੇ ਦਿਨੀਂ ਸਿਹਤ ਵਿਗੜ ਜਾਣ ਕਾਰਨ ਟੀਚਾ ਪੂਰਾ ਨਹੀਂ ਕਰ ਸਕੇ। ਕਾਮਰੇਡ ਰਛਪਾਲ ਸਿੰਘ ਦੀ ਪਾਰਟੀ ਪ੍ਰਤੀ ਪ੍ਰਤੀਬੱਧਤਾ ਨੂੰ ਸਲਾਮ ਹੈ।