ਤਰਸਿੱਕਾ (ਤਰਸੇਮ ਸਿੰਘ ਸਾਧਪੁਰ)-ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਅੰਮਿ੍ਰਤਸਰ ਦਿਹਾਤੀ ਵੱਲੋਂ ਪਾਰਟੀ ਦੀ 25ਵੀਂ ਨੈਸ਼ਨਲ ਕਾਂਗਰਸ ਲਈ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਦੇ ਪਿੰਡ ਮੀਰਾਂਚੱਕ ਦੇ ਯੂਨਿਟ ਨੇ ਸਰਪੰਚ ਨਿਰਮਲ ਸਿੰਘ ਅਤੇ ਬਲਦੇਵ ਸਿੰਘ ਦੀ ਅਗਵਾਈ ਹੇਠ ਪਾਰਟੀ ਦੇ ਜ਼ਿਲ੍ਹਾ ਸਕੱਤਰ ਲੱਖਬੀਰ ਸਿੰਘ ਨਿਜਾਮਪੁਰ ਨੂੰ ਪਿੰਡ ਵਿੱਚੋਂ ਇਕੱਤਰ ਕੀਤੀ 30,000 ਰੁਪਏ ਦੀ ਥੈਲੀ ਭੇਟ ਕੀਤੀ। ਇਸ ਸਮੇਂ ਇਕੱਤਰ ਪਿੰਡ ਵਾਸੀਆਂ ਨੂੰ ਪਾਰਟੀ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਇਸ ਕਿਰਤ ਕਮਾਈ ਨੂੰ ਮਿਹਨਤਕਸ਼ ਜਨਤਾ ਦੀ ਅਵਾਜ਼ ਨੂੰ ਮਜ਼ਬੂਤ ਕਰਨ ਅਤੇ ਦੇਸ਼ ਅੰਦਰ ਸਹੀ ਰਾਜ ਪ੍ਰਬੰਧ ਸਥਾਪਤ ਕਰਨ ਦੇ ਕਾਜ਼ ਨੂੰ ਅੱਗੇ ਵਧਾਉਣ ਲਈ ਵਰਤਿਆ ਜਾਵੇਗਾ। ਇਸ ਸਮੇਂ ਜ਼ਿਲ੍ਹਾ ਸਹਾਇਕ ਸਕੱਤਰ ਮੰਗਲ ਸਿੰਘ ਖਜਾਲਾ, ਕਰਨੈਲ ਸਿੰਘ ਨਵਾਂ ਪਿੰਡ, ਸਤਨਾਮ ਸਿੰਘ, ਭੁਪਿੰਦਰ ਸਿੰਘ ਅਤੇ ਲੱਖਬੀਰ ਸਿੰਘ ਮੀਰਾਂਚੱਕ ਵੀ ਮੌਜੂਦ ਸਨ।





