ਕਾਮਰੇਡ ਅਰਸ਼ੀ ਦੀ ਪ੍ਰੇਰਨਾ ਨਾਲ ਕਾਮਰੇਡ ਰਣਧੀਰ ਸਿੰਘ ਮੱਤੀ ਦੇ ਸਪੁੱਤਰਾਂ ਵੱਲੋਂ ਇੱਕ ਲੱਖ ਰੁਪਏ ਦਾ ਯੋਗਦਾਨ

0
100

ਮਾਨਸਾ (ਆਤਮਾ ਸਿੰਘ ਪਮਾਰ)
ਸੁਰਗਵਾਸੀ ਵੈਟਰਨ ਕਮਿਊਨਿਸਟ ਆਗੂ ਕਾਮਰੇਡ ਰਣਧੀਰ ਸਿੰਘ ਚਾਹਲ ਪਿੰਡ ਮੱਤੀ ਜ਼ਿਲ੍ਹਾ ਮਾਨਸਾ ਦੇ ਹੋਣਹਾਰ ਸਪੁੱਤਰਾਂ ਰਿਟਾਇਰਡ ਆਈ.ਜੀ. ਅਮਰ ਸਿੰਘ ਚਾਹਲ ਤੇ ਗੁਰਸੇਵਕ ਸਿੰਘ ਚਾਹਲ ਵੱਲੋਂ ਕਾਮਰੇਡ ਹਰਦੇਵ ਸਿੰਘ ਅਰਸ਼ੀ ਦੀ ਪ੍ਰੇਰਨਾ ਸਦਕਾ ਪਾਰਟੀ ਕਾਂਗਰਸ ਲਈ ਇੱਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਾਮਰੇਡ ਅਰਸ਼ੀ ਦੇ ਉਚੇਚੇ ਯਤਨਾਂ ਸਦਕਾ ਪਾਰਟੀ ਕਾਂਗਰਸ ਚੰਡੀਗੜ੍ਹ ਲਈ ਵੱਡਾ ਯੋਗਦਾਨ ਮਿਲ ਰਿਹਾ ਹੈ।ਕੁੱਝ ਸਾਲ ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮਾਨਸਾ ਵੱਲੋਂ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਕੇ ਤੱਤਕਾਲੀਨ ਸੂਬਾ ਸਕੱਤਰ ਦੀ ਹਾਜ਼ਰੀ ਵਿੱਚ ਬਜ਼ੁਰਗ ਕਮਿਊਨਿਸਟ ਸਾਥੀ ਰਣਧੀਰ ਸਿੰਘ ਦਾ ਉਚੇਚਾ ਸਨਮਾਨ ਵੀ ਕੀਤਾ ਗਿਆ ਸੀ।ਅਮਰ ਸਿੰਘ ਚਾਹਲ ਨੇ ਸਾਰੀ ਪੁਲਸ ਸਰਵਿਸ ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਨਿਭਾਈ ਹੈ। ਉਹ ਜਿੱਥੇ ਵੀ ਜਿਸ ਅਹੁਦੇ ’ਤੇ ਰਹੇ, ਲੋਕਾਂ ਵੱਲੋਂ ਢੇਰ ਸਾਰਾ ਸਤਿਕਾਰ ਤੇ ਪਿਆਰ ਪ੍ਰਾਪਤ ਕੀਤਾ ਤੇ ਚੰਗਾ ਨਾਮਣਾ ਖੱਟਿਆ ਹੈ।ਕਾਮਰੇਡ ਅਰਸ਼ੀ ਨੇ ਪਰਵਾਰ ਵੱਲੋਂ ਕਾਮਰੇਡ ਰਣਧੀਰ ਸਿੰਘ ਮੱਤੀ ਦੀ ਵਿਰਾਸਤ ’ਤੇ ਪਹਿਰਾ ਦੇਣ ਤੇ ਇਸ ਨੂੰ ਹੋਰ ਅੱਗੇ ਤੋਰਨ ਲਈ ਅਮਰ ਸਿੰਘ ਚਾਹਲ ਤੇ ਗੁਰਸੇਵਕ ਸਿੰਘ ਚਾਹਲ ਦਾ ਤਹਿ ਦਿਲੋਂ ਧੰਨਵਾਦ ਤੇ ਭਰਪੂਰ ਸ਼ਲਾਘਾ ਕੀਤੀ ਹੈ।
ਜ਼ਿਲ੍ਹਾ ਪਾਰਟੀ ਦੇ ਸਕੱਤਰ ਸਾਥੀ �ਿਸ਼ਨ ਸਿੰਘ ਚੌਹਾਨ ਨੇ ਸਾਥੀ ਅਰਸ਼ੀ ਦੇ ਪਾਰਟੀ ਕਾਂਗਰਸ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਮਰੇਡ ਅਰਸ਼ੀ ਨੇ 14 ਲੱਖ ਰੁਪਏ ਤੋਂ ਵੱਧ ਦਾ ਪਾਰਟੀ ਕਾਂਗਰਸ ਚੰਡੀਗੜ੍ਹ ਲਈ ਵੱਡਾ ਯੋਗਦਾਨ ਪਾਇਆ ਹੈ, ਜੋ ਕਿ ਅਜੇ ਵੀ ਜਾਰੀ ਹੈ।ਸਾਨੂੰ ਸਾਰਿਆਂ ਨੂੰ ਉਹਨਾਂ ਤੋਂ ਪ੍ਰੇਰਿਤ ਹੋ ਕੇ ਵੱਡਾ ਹੰਭਲਾ ਮਾਰਨ ਦੀ ਲੋੜ ਹੈ।