ਸੂਰਤ ਸਿੰਘ ਧਰਮਕੋਟ ਨੇ 51 ਹਜ਼ਾਰ ਦੀ ਰਾਸ਼ੀ ਬੰਤ ਬਰਾੜ ਨੂੰ ਸੌਂਪੀ

0
97

ਜਲੰਧਰ (ਗਿਆਨ ਸੈਦਪੁਰੀ)-ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਂ ਸੰਮੇਲਨ ਲਈ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਸਨੀਅਰ ਮੀਤ ਪ੍ਰਧਾਨ ਕਾਮਰੇਡ ਸੂਰਤ ਸਿੰਘ ਧਰਮਕੋਟ ਨੇ ਸ਼ੁਰੂ ਕੀਤੇ ਹੋਏ ਆਰਥਿਕ ਸਹਿਯੋਗ ਨੂੰ ਅੱਗੇ ਤੋਰਦਿਆਂ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੂੰ 51 ਹਜ਼ਾਰ ਰੁਪਏ ਸੌਂਪੇ। ਇਹ ਸਹਿਯੋਗ ਰਾਸ਼ੀ ਉਨ੍ਹਾ ਖਟਕੜ ਕਲਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਯਾਦਗਾਰ ਵਿਖੇ ਸਿਜਦਾ ਕਰਨ ਉਪਰੰਤ ਸੂਬਾ ਸਕੱਤਰ ਦੇ ਹਵਾਲੇ ਕੀਤੀ। ਉਨ੍ਹਾ ਨੇ ਅੱਗੋਂ ਹੋਰ ਸਹਿਯੋਗ ਦੇਣ ਦਾ ਵੀ ਵਾਅਦਾ ਕੀਤਾ। ਕਾਮਰੇਡ ਬੰਤ ਬਰਾੜ ਨੇ ਸੂਰਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੇ ਸਾਥੀਆਂ ਦੀ ਪਾਰਟੀ ਪ੍ਰਤੀ ਵਚਨਬੱਧਤਾ ਸੁਖਦ ਅਹਿਸਾਸ ਕਰਵਾਉਂਦੀ ਹੈ। ਇਸ ਮੌਕੇ ਪਿਰਥੀਪਾਲ ਮਾੜੀਮੇਘਾ, ਦੇਵੀ ਕੁਮਾਰੀ ਸਰਹਾਲੀ ਕਲਾਂ, ਅਮਰਜੀਤ ਸਿੰਘ ਆਸਲ ਤੇ ਹੋਰ ਆਗੂ ਮੌਜੂਦ ਸਨ।