ਸਰਦੂਲਗੜ੍ਹ : ਸੀ ਪੀ ਆਈ ਦੀ 25ਵੀਂ ਪਾਰਟੀ ਕਾਂਗਰਸ ਲਈ ਟਕਸਾਲੀ ਕਮਿਊਨਿਸਟ ਮਾਸਟਰ ਸੀਤਾ ਰਾਮ ਖੈਰਾ ਨੇ 5100 ਰੁਪਏ ਆਪਣੀ ਪੈਨਸ਼ਨ ਵਿੱਚਂੋ ਸਹਾਇਤਾ ਦਿੱਤੀ। ਇਸ ਮੌਕੇ ਉਨ੍ਹਾਂ ਦਾ ਧੰਨਵਾਦ ਸੀ ਪੀ ਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਜ਼ਿਲ੍ਹਾ ਆਗੂ ਕਾਮਰੇਡ ਗੁਰਪਿਆਰ ਸਿੰਘ ਫੱਤਾ ਨੇ ਕੀਤਾ।ਖੈਰਾ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪਾਰਟੀ ਕਾਂਗਰਸ ਪੰਜਾਬ ਵਿੱਚ ਹੋ ਰਹੀ ਹੈ। ਇਹ ਕਾਂਗਰਸ ਪੰਜਾਬ ’ਚ ਖੱਬੇ ਪੱਖੀ ਲਹਿਰ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ। ਦੱਬੇ-ਕੁਚਲੇ ਲੋਕਾਂ ਦੇ ਹੱਕਾਂ-ਹਿੱਤਾਂ ਦੀ ਰਾਖੀ ਲਈ ਖੱਬੇ ਪੱਖੀ ਲਹਿਰ ਦੀ ਮਜ਼ਬੂਤੀ ਅਤਿ ਜ਼ਰੂਰੀ ਹੈ।ਉਨ੍ਹਾ ਸਫਲ ਕਾਂਗਰਸ ਲਈ ਅਗਾਊਂ ਸੀ ਪੀ ਆਈ ਦੀ ਲੀਡਰਸ਼ਿਪ, ਵਰਕਰਾਂ ਤੇ ਹਮਦਰਦਾਂ ਨੂੰ ਇਨਕਲਾਬੀ ਮੁਬਾਰਕਾਂ ਦਿੱਤੀਆਂ।





