ਵੈਨਕੂਵਰ : ਪੀਲ ਪੁਲਸ ਨੇ ਪਿਛਲੇ ਮਹੀਨੇ ਬਰੈਂਪਟਨ ਵਿੱਚ ਦੋ ਘਰਾਂ ’ਤੇ ਗੋਲੀਆਂ ਚਲਾ ਕੇ ਫਿਰੌਤੀ ਮੰਗਣ ਦੇ ਸੰਬੰਧ ’ਚ ਮਿਸੀਸਾਗਾ ਰਹਿੰਦੇ ਹੁਸਨਦੀਪ ਸਿੰਘ (20) ਤੇ ਬੇਘਰੇ ਗੁਰਪ੍ਰੀਤ ਸਿੰਘ (23) ਨੂੰ ਗਿ੍ਰਫਤਾਰ ਕੀਤਾ ਹੈ। ਇਨ੍ਹਾਂ ਵੱਲੋਂ ਬਰੈਂਪਟਨ ’ਚ ਘਰਾਂ ਦੇ ਬਾਹਰ ਕੀਤੀ ਗਈ ਗੋਲੀਬਾਰੀ ਦੀ ਫੁਟੇਜ਼ ਸੀ ਸੀ ਟੀ ਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ ਸੀ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਲਈ ਇਹ ਵੀਡੀਓ ਜਨਤਕ ਕੀਤੀ ਸੀ। ਗੁਰਪ੍ਰੀਤ ਸਿੰਘ ਵਾਰਦਾਤ ਵਾਲੀ ਕਾਰ ਲੈ ਕੇ ਵਿਨੀਪੈੱਗ ਚਲਾ ਗਿਆ, ਜਿੱਥੇ ਉੱਥੋਂ ਦੀ ਪੁਲਸ ਨੇ ਉਸ ਨੂੰ ਗਿ੍ਰਫਤਾਰ ਕਰਕੇ ਪੀਲ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਹੁਸਨਦੀਪ ਨੂੰ ਮਿਸੀਸਾਗਾ ਤੋਂ ਕਾਬੂ ਕੀਤਾ ਗਿਆ ਹੈ।





