ਬਚਾਅ ਕਾਰਜਾਂ ’ਚ ਰੁੱਝੇ ਹਰਜੋਤ ਬੈਂਸ

0
87

ਨੰਗਲ (ਸੁਰਜੀਤ ਸਿੰਘ)
ਸਿੱਖਿਆ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਤਲੁਜ ਦੇ ਕੰਢੇ ਵਸੇ ਬੇਲਿਆਂ ਦੇ ਪਿੰਡਾਂ ਦਾ ਦੌਰਾ ਕਰਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾ ਰਾਹਤ ਕੇਂਦਰਾਂ ਵਿੱਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ ਅਤੇ ਇਲਾਕੇ ਦੇ ਯੂਥ ਕਲੱਬਾਂ, ਮਹਿਲਾ ਮੰਡਲਾਂ, ਆਪ ਵਲੰਟੀਅਰਾਂ, ਪੰਚਾਂ, ਸਰਪੰਚਾਂ ਤੋਂ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।ਭਾਰੀ ਵਰਖਾ ਦੇ ਬਾਵਜੂਦ ਦਰਿਆ ਕੰਢੇ ਬੇਲਿਆਂ ਦੇ ਪਿੰਡਾਂ ਵਿੱਚ ਕਿਸ਼ਤੀ ਰਾਹੀਂ ਪਾਣੀ ਨਾਲ ਪ੍ਰਭਾਵਤ ਹੋਏ ਰਸਤਿਆਂ ਤੇ ਮੋਟਰਸਾਈਕਲ ਰਾਹੀਂ ਜਾਇਜ਼ਾ ਲੈਣ ਲਈ ਪਹੁੰਚੇ ਬੈਂਸ ਨੇ ਕਿਹਾ ਕਿ ਲੋਕ ਬਿਲਕੁਲ ਭੈਅਭੀਤ ਨਾ ਹੋਣ, ਅਫਵਾਹਾਂ ’ਤੇ ਭਰੋਸਾ ਨਾ ਕਰਨ, ਅਸੀਂ ਗਰਾਉਂਡ ਜ਼ੀਰੋ ’ਤੇ ਪ੍ਰਸ਼ਾਸਨ ਅਤੇ ਆਪਣੇ ਸਾਥੀਆਂ ਨਾਲ ਡਟੇ ਹੋਏ ਹਾਂ, ਤੁਹਾਡੇ ਜਾਨ-ਮਾਲ ਦੀ ਰਾਖੀ ਕਰਨ ਵਿੱਚ ਕੋਈ ਕਸਰ ਨਹੀ ਛੱਡਾਂਗੇ। ਇਸ ਮੌਕੇ ਸਚਿਨ ਪਾਠਕ ਐੱਸ ਡੀ ਐੱਮ, ਸਿਮਰਨਜੀਤ ਸਿੰਘ ਥਾਣਾ ਮੁਖੀ, ਦਲਜੀਤ ਸਿੰਘ ਕਾਕਾ, ਨਿਤਿਨ ਬਾਸੋਵਾਲ, ਐਡਵੋਕੇਟ ਨਿਸ਼ਾਤ ਗੁਪਤਾ, ਆਪ ਵਲੰਟੀਅਰ, ਆਮ ਆਦਮੀ ਪਾਰਟੀ ਦੇ ਆਗੂ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।