ਚੰਡੀਗੜ੍ਹ : ਡਰੇਨੇਜ਼ ਵਿਭਾਗ ਨੇ ਸਨਿੱਚਰਵਾਰ ਦੱਸਿਆ ਕਿ ਸਤਲੁਜ ਦਰਿਆ ਦਾ ਪਾਣੀ ਘਟ ਰਿਹਾ ਹੈ, ਪਰ ਬਿਆਸ ਦਰਿਆ ਦਾ ਪਾਣੀ ਵਧ ਰਿਹਾ ਹੈ। ਬਿਆਸ ਦਰਿਆ ਦਾ ਢਿੱਲਵਾਂ ਪੁਲ ਤੋਂ ਮਾਪਿਆ ਗਿਆ ਪਾਣੀ ਸਵੇਰੇ 6 ਵਜੇ ਵਧਣਾ ਸ਼ੁਰੂ ਹੋ ਗਿਆ ਹੈ। ਰਿਪੋਰਟ ਅਨੁਸਾਰ ਸਵੇਰੇ 5 ਵਜੇ ਬਿਆਸ ਦਰਿਆ ਵਿੱਚ 1 ਲੱਖ 67 ਹਜ਼ਾਰ 998 ਕਿਊਸਿਕ ਪਾਣੀ ਵਹਿ ਰਿਹਾ ਸੀ, ਜੋ ਕਿ 6 ਵਜੇ ਵਧ ਕੇ 1 ਲੱਖ 72 ਹਜ਼ਾਰ 9 ਕਿਊਸਿਕ ਤੱਕ ਪਹੁੰਚ ਗਿਆ। ਹਾਲਾਂਕਿ ਇਹ ਵਾਧਾ ਇਥੇ ਹੀ ਟਿਕਿਆ ਹੋਇਆ ਹੈ।
ਤੜਕੇ ਚਾਰ ਵਜੇ ਸਤਲੁਜ ਦਾ ਪਾਣੀ ਗਿੱਦੜਪਿੰਡੀ ਪੁਲ ਹੇਠੋਂ 1 ਲੱਖ 22 ਹਜ਼ਾਰ ਸੀ, ਜੋ ਕਿ 8 ਵਜੇ ਘਟ ਕੇ 1 ਲੱਖ 10 ਹਜ਼ਾਰ ਕਿਊਸਿਕ ’ਤੇ ਆ ਗਿਆ। ਲੋਕਾਂ ਦੇ ਮਨਾਂ ਵਿੱਚ ਇਹ ਡਰ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਡੈਮਾਂ ਤੋਂ ਹੋਰ ਪਾਣੀ ਛੱਡਿਆ ਜਾ ਸਕਦਾ ਹੈ।




