ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਤ ਖੇਤਰਾਂ ਦਾ ਹਵਾਈ ਸਰਵੇਖਣ ਕਰਨਗੇ ਅਤੇ ਪਠਾਨਕੋਟ ਵਿੱਚ ਉਤਰਨਗੇ, ਜਿੱਥੇ ਉਨ੍ਹਾ ਦੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੀ ਉਮੀਦ ਹੈ। ਸੂਤਰਾਂ ਮੁਤਾਬਕ ਮੋਦੀ ਪੰਜਾਬ ਦੇ ਅੰਮਿ੍ਰਤਸਰ ਅਤੇ ਫਿਰੋਜ਼ਪੁਰ ਦੇ ਇਲਾਕਿਆਂ ਦਾ ਹਵਾਈ ਦੌਰਾ ਕਰਨਗੇ ਅਤੇ ਸਰਹੱਦੀ ਪੱਟੀ ਦੇ ਨਾਲ-ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ, ਜਿੱਥੇ ਕੰਡਿਆਲੀ ਤਾਰ ਅਤੇ ਸਰਹੱਦੀ ਚੌਕੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
13 ਤੱਕ ਮੀਂਹ ਪੈਂਦਾ ਰਹਿਣਾ
ਨਵੀਂ ਦਿੱਲੀ : ਮੀਂਹ ਤੋਂ ਰਾਹਤ ਮਿਲਣ ਦੀ ਅਜੇ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ। ਮੌਸਮ ਵਿਭਾਗ ਮੁਤਾਬਕ 13 ਸਤੰਬਰ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਵਾਲਾ ਮੌਸਮ ਰਹੇਗਾ। ਭਾਰਤੀ ਮੌਸਮ ਵਿਗਿਆਨ ਵਿਭਾਗ ਮੁਤਾਬਕ ਐਤਵਾਰ ਜੰਮੂ ਡਵੀਜ਼ਨ, ਹਿਮਾਚਲ, ਪੰਜਾਬ, ਮੱਧ ਮਹਾਰਾਸ਼ਟਰ ਵਿੱਚ ਹਲਕੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਸੀ। ਇਸ ਤੋਂ ਇਲਾਵਾ 7, 8, 12 ਅਤੇ 13 ਤਰੀਕ ਨੂੰ ਉੱਤਰਾਖੰਡ ਵਿੱਚ, 12 ਅਤੇ 13 ਸਤੰਬਰ ਨੂੰ ਪੱਛਮੀ ਯੂ ਪੀ, 11 ਤੋਂ 13 ਤੱਕ ਪੂਰਬੀ ਯੂ ਪੀ ਵਿੱਚ ਵੱਖ-ਵੱਖ ਥਾਈਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।


