ਟੋਕੀਓ : ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਅਸਤੀਫਾ ਦੇ ਦਿੱਤਾ ਹੈ। ਜੁਲਾਈ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਮਿਲੀ ਇਤਿਹਾਸਕ ਹਾਰ ਦੀ ਜ਼ਿੰਮੇਵਾਰੀ ਲੈਣ ਲਈ ਪਾਰਟੀ ਵੱਲੋਂ ਉਨ੍ਹਾ ’ਤੇ ਅਹੁਦਾ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਸੀ। ਪਿਛਲੇ ਸਾਲ ਅਕਤੂਬਰ ਵਿੱਚ ਅਹੁਦਾ ਸੰਭਾਲਣ ਵਾਲੇ ਇਸ਼ੀਬਾ ਨੇ ਪਾਰਟੀ ਅੰਦਰ ਜ਼ਿਆਦਾਤਰ ਸੱਜੇ-ਪੱਖੀ ਵਿਰੋਧੀਆਂ ਦੀਆਂ ਮੰਗਾਂ ਦਾ ਵਿਰੋਧ ਕੀਤਾ ਸੀ। ਇਸ਼ੀਬਾ ਨੇ ਅਸਤੀਫੇ ਦਾ ਐਲਾਨ ਅਜਿਹੇ ਮੌਕੇ ਕੀਤਾ ਹੈ ਜਦੋਂ ਲਿਬਰਲ ਡੈਮੋਕਰੇਟਿਕ ਪਾਰਟੀ ਵੱਲੋਂ ਇਸ਼ੀਬਾ ਖਿਲਾਫ ਵਰਚੁਅਲ ਬੇਭਰੋਸਗੀ ਮਤਾ ਲਿਆਉਣ ਬਾਰੇ ਭਲਕੇ ਕੋਈ ਫੈਸਲਾ ਲਿਆ ਜਾਣਾ ਸੀ।



