ਸ਼ਾਹਕੋਟ (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਸਿਰਸਾ ਦੀ ਕਾਰਜਕਰਨੀ ਦੀ ਮੀਟਿੰਗ ਸ਼ਹੀਦ ਟੀਕਾ ਰਾਮ ਸੁਖਨ ਭਵਨ ਸਿਰਸਾ ਦੇ ਸਰਾਭਾ ਭਵਨ ਵਿੱਚ ਹੋਈ। ਸੀ ਪੀ ਆਈ ਦੀ ਹਰਿਆਣਾ ਇਕਾਈ ਦੇ ਸਕੱਤਰ ਦਰਿਆਓ ਸਿੰਘ ਕਸ਼ਯਪ ਨੇ ਦੱਸਿਆ ਕਿ ਮੀਟਿੰਗ, ਜਿਸ ਦੀ ਪ੍ਰਧਾਨਗੀ ਜਗਰੂਪ ਸਿੰਘ ਚੌਬੁਰਜਾ ਨੇ ਕੀਤੀ, ਵਿੱਚ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿੱਚ ਹੋ ਰਹੀ ਪਾਰਟੀ ਕਾਂਗਰਸ ਬਾਰੇ ਵਿਸਥਾਰ ਨਾਲ ਚਰਚਾ ਹੋਈ। ਫੈਸਲਾ ਕੀਤਾ ਗਿਆ ਕਿ 21 ਸਤੰਬਰ ਨੂੰ ਮੁਹਾਲੀ ਵਿੱਚ ਹੋ ਰਹੀ ਵਿਸ਼ਾਲ ਰੈਲੀ ਵਿੱਚ ਸਿਰਸਾ ਜ਼ਿਲ੍ਹੇ ਵਿੱਚੋਂ ਸੈਂਕੜੇ ਕਮਿਊਨਿਸਟ ਕਾਰਕੁਨ ਸ਼ਾਮਿਲ ਹੋਣਗੇ।ਉੱਤਰੀ ਭਾਰਤ ਤੇ ਖਾਸ ਕਰਕੇ ਪੰਜਾਬ ਵਿੱਚ ਭਾਰੀ ਬਾਰਿਸ਼ ਅਤੇ ਭਿਆਨਕ ਹੜ੍ਹਾਂ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਮੰਗ ਕੀਤੀ ਗਈ ਕਿ ਪੰਜਾਬ, ਹਿਮਾਚਲ, ਹਰਿਆਣਾ ਅਤੇ ਉਤਰਾਖੰਡ ਵਿੱਚ ਆਏ ਭਿਆਨਕ ਹੜ੍ਹਾਂ ਨੂੰ ਰਾਸ਼ਟਰੀ ਆਫਤ ਐਲਾਨਿਆ ਜਾਵੇ।ਮੀਟਿੰਗ ਵਿੱਚ ਸੀ ਪੀ ਆਈ ਦੇ ਸੀਨੀਅਰ ਆਗੂ ਸੁਵਰਨ ਸਿੰਘ ਵਿਰਕ, ਸੰਯੁਕਤ ਸਕੱਤਰ ਤਿਲਕ ਰਾਜ ਵਿਨਾਇਕ, ਡਾਕਟਰ ਸੁਖਦੇਵ ਸਿੰਘ ਜੰਮੂ, ਹਰਦੇਵ ਸਿੰਘ ਜੋਸ਼, ਪ੍ਰੀਤਪਾਲ ਸਿੰਘ ਸਿੱਧੂ, ਬਲਰਾਜ ਸਿੰਘ ਬੰਨੀ ਅਤੇ ਜ਼ਿਲ੍ਹਾ ਕਾਰਜਕਰਨੀ ਦੇ ਬਾਕੀ ਮੈਂਬਰ ਸ਼ਾਮਲ ਹੋਏ।





