ਧੀ ਦੀ ਹੱਤਿਆ, ਦੋਹਤੀ ਗੰਭੀਰ ਜ਼ਖਮੀ

0
66

ਬਠਿੰਡਾ (ਪਰਵਿੰਦਰ ਜੀਤ ਸਿੰਘ)-ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ’ਚ ਸੋਮਵਾਰ ਸਵੇਰੇ ਪਿਤਾ ਨੇ ਆਪਣੀ ਵਿਆਹੀ ਧੀ ਦੀ ਹੱਤਿਆ ਕਰ ਦਿੱਤੀ। ਡੀ ਐੱਸ ਪੀ ਦਿਹਾਤੀ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਰਾਜਵੀਰ ਸਿੰਘ ਉਰਫ਼ ਰਾਜਾ ਨੰਬਰਦਾਰ ਦੀ ਧੀ ਜਸਮਨ ਕੌਰ ਨੇ 5-6 ਸਾਲ ਪਹਿਲਾਂ ਆਪਣੇ ਹੀ ਪਿੰਡ ਵਿਚ ਦੂਜੀ ਬਰਾਦਰੀ ਦੇ ਰਵੀ ਸ਼ਰਮਾ ਪੁੱਤਰ ਉਦੇ ਭਾਨ ਨਾਲ ਲਵ-ਮੈਰਿਜ਼ ਕਰਵਾ ਲਈ ਸੀ, ਜਿਸ ਤੋਂ ਰਾਜਾ ਨੰਬਰਦਾਰ ਨਰਾਜ਼ ਚੱਲਿਆ ਆ ਰਿਹਾ ਸੀ। ਅੰਤਰਜਾਤੀ ਵਿਆਹ ਹੋਣ ਕਾਰਨ ਕੁਝ ਸਮਾਂਪਹਿਲਾਂ ਇਸ ਜੋੜੇ ਨੂੰ ਪੁਲਸ ਸੁਰੱਖਿਆ ਵੀ ਮਿਲੀ ਹੋਈ ਸੀ। ਜਸਮਨ ਕੌਰ ਕਿਸੇ ਪਾਸੇ ਜਾਣ ਲਈ ਚਾਰ ਸਾਲਾ ਬੱਚੀ ਦੇ ਨਾਲ ਪਿੰਡ ਦੇ ਬੱਸ ਅੱਡੇ ’ਤੇ ਖੜੀ ਸੀ।ਇਸ ਦੌਰਾਨ ਰਾਜਾ ਨੰਬਰਦਾਰ ਮੌਕੇ ’ਤੇ ਪੁੱਜ ਗਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਧੀ ’ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਤੇ ਛੋਟੀ ਬੱਚੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ।